ਜਲੰਧਰ 12 ਮਾਰਚ (ਵਿੱਕੀ ਸੂਰੀ ) : – ਸਾਲਾਨਾ ਹੋਲਾ ਮੁਹੱਲਾ ਲੰਗਰ 23 ਮਾਰਚ ਤੋਂ 28 ਮਾਰਚ ਤੱਕ ਨੈਸ਼ਨਲ ਹਾਈਵੇ ਇੰਡੀਅਨ ਆਇਲ ਡੀਪੂ ਸੁੱਚੀ ਪਿੰਡ ਲੰਮਾ ਪਿੰਡ ਵਿਖੇ ਸ਼ਹੀਦ ਊਧਮ ਸਿੰਘ ਵੈਲਫੇਅਰ ਸੇਵਾ ਸੋਸਾਇਟੀ (ਰਜਿ.) ਲੰਮਾ ਪਿੰਡ ਵੱਲੋਂ ਇਲਾਕੇ ਦੀਆਂ ਸਿੰਘ ਸਭਾਵਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਪੂਰਾ ਹਫਤਾ ਦਿਨ ਰਾਤ ਚਲਾਇਆ ਜਾਵੇਗਾ।ਜਿਸ ਸਬੰਧੀ ਅੱਜ ਮੁਹੱਲਾ ਨਿਊ ਵਿਨੈ ਨਗਰ ਵਿਖੇ ਮੀਟਿੰਗ ਸੰਤ ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰੇ ਵਾਲਿਆਂ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਚੇਅਰਮੈਨ ਰਣਜੀਤ ਸਿੰਘ ਰਾਣਾ ਨੇ ਦੱਸਿਆ ਕਿ ਸੰਗਤਾਂ ਨੂੰ ਇਸ ਯਾਦਗਾਰੀ ਹੋਲੇ ਮਹੱਲੇ ਪ੍ਰਤੀ ਸ਼ਿੱਦਤ ਨਾਲ ਇੰਤਜ਼ਾਰ ਰਹਿੰਦਾ ਹੈ।24 ਘੰਟੇ ਚੱਲਣ ਵਾਲੇ ਲੰਗਰ ਦੇ ਨਾਲ-ਨਾਲ ਸਿਹਤ ਸਹੂਲਤਾਂ ਲਈ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਹਰ ਰੋਜ਼ ਮੈਡੀਕਲ ਫਰੀ ਕੈਂਪ ਲਗਾਉਣਗੀਆਂ ਜਿਸ ਵਿੱਚ ਦੁੱਖ ਨਿਵਾਰਨ ਸੇਵਾ ਸੁਸਾਇਟੀ, ਗੁਰੂ ਤੇਗ ਬਹਾਦਰ ਚੈਰੀਟੇਬਲ ਹਸਪਤਾਲ, ਜਨਤਾ ਹਸਪਤਾਲ ਪਠਾਨਕੋਟ ਚੌਂਕ, ਕਮਲ ਹਸਪਤਾਲ ਕਿਸ਼ਨਪੁਰਾ ਚੌਂਕ ਦੇ ਮਾਹਰ ਡਾਕਟਰਾਂ ਵੱਲੋਂ ਸੰਗਤਾਂ ਦਾ ਫਰੀ ਇਲਾਜ ਤੇ ਦਵਾਈਆਂ ਦਿੱਤੀਆਂ ਜਾਣਗੀਆਂ।26 ਮਾਰਚ ਨੂੰ ਨਿਹੰਗ ਸਿੰਘਾਂ ਵਲੋਂ ਹੋਲਾ ਮੁਹੱਲਾ ਗਤਕੇ ਦੇ ਕਰਤਬਾਂ ਰਾਂਹੀ ਖੇਲ ਕੇ ਸੰਗਤਾਂ ‘ਚ ਹਾਜਰੀਆਂ ਭਰੀਆਂ ਜਾਣਗੀਆਂ।ਵੱਖ-ਵੱਖ ਸੇਵਾ ਸੁਸਾਇਟੀਆਂ ਵੱਲੋਂ ਸੰਗਤਾਂ ਲਈ ਲੰਗਰ ਪ੍ਰਸ਼ਾਦੇ ਦੇ ਨਾਲ ਨਾਲ ਚਾਹ ਪਕੌੜੇ, ਜਲ ਦੀਆਂ ਸੇਵਾਵਾਂ ਨਿਵਾਈਆਂ ਜਾਣਗੀਆਂ।ਸੰਗਤਾਂ ਨੂੰ ਵੱਖ-ਵੱਖ ਤਰ੍ਹਾਂ ਦੇ ਪਕਵਾਨ ਦਾਲਾਂ, ਸਬਜ਼ੀਆਂ, ਖੀਰਾ, ਜਲੇਬੀਆਂ, ਚਾਹ ਪਕੌੜੇ, ਸਰੋਂ ਦਾ ਸਾਗ ਤੇ ਮੱਕੀ ਦੇ ਪ੍ਰਸ਼ਾਦੇ ਨੂੰ ਤਿਆਰ ਕਰਕੇ ਛਕਾਇਆ ਜਾਵੇਗਾ।ਇਸ ਮੌਕੇ ਸਤਿੰਦਰ ਸਿੰਘ ਪੀਤਾ, ਵਿਜੇ ਮੰਡਾਰ ਸੀਨੀਅਰ ਆਗੂ, ਮਹਿੰਦਰ ਸਿੰਘ ਜੰਬਾ, ਜਗਜੀਤ ਸਿੰਘ ਟਰਾਂਸਪੋਰਟਰ, ਬਲਵੀਰ ਸਿੰਘ ਬਸਰਾ, ਫੱੁਮਣ ਸਿੰਘ, ਗੁਰਦੇਵ ਸਿੰਘ ਸੈਣੀ, ਸੁਰਿੰਦਰ ਸਿੰਘ ਰਾਜ, ਹਰਜੀਤ ਸਿੰਘ ਜੰਡੂ ਸਿੰਘਾ, ਮਲਕਿੰਦਰ ਸਿੰਘ ਸੈਣੀ, ਪ੍ਰਦੀਪ ਸਿੰਘ ਸੰਤੋਖਪੁਰਾ, ਸਤਨਾਮ ਸਿੰਘ ਵਿੱਕੀ, ਪਲਵਿੰਦਰ ਸਿੰਘ ਬਬਲੂ, ਜਸਤਿੰਦਰ ਸਿੰਘ ਚਿੰਟੂ, ਸੁਰਿੰਦਰ ਪਾਲ ਸਿੰਘ ਖਾਲਸਾ, ਲਾਲ ਚੰਦ, ਸਵਦਰਸ਼ਨ ਸਿੰਘ ਮੱਕੜ, ਹਰਬੰਸ ਸਿੰਘ, ਗੁਰਦੀਪ ਸਿੰਘ ਬੱਬੂ, ਦਲਵੀਰ ਸਿੰਘ ਰਾਜਾ, ਰਜਿੰਦਰ ਸਿੰਘ ਕੰਗ, ਜਸਪਾਲ ਸਿੰਘ, ਬਲਬੀਰ ਸਿੰਘ ਬਿੱਲੂ, ਹਰਭਜਨ ਸਿੰਘ ਸੁੱਚੀ ਪਿੰਡ, ਸਤਨਾਮ ਸਿੰਘ ਹਰਦੀਪ ਨਗਰ, ਸੁਖਦੇਵ ਸਿੰਘ ਸੁੱਚੀ ਪਿੰਡ ਸ਼ਾਮਿਲ ਸਨ।