ਲੋਕ ਸਭਾ ਚੋਣਾਂ 2024 ਲਈ ਆਮ ਲੋਕਾਂ ਤੋਂ ਵੋਟਾਂ ਮੰਗਣ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋਂ ਫ਼ਗਵਾੜਾ ਵਿਖੇ ਦੋ ਮਈ ਨੂੰ ਰੋਡ ਸ਼ੋਅ ਕਰਨ ਤੋਂ ਪਹਿਲਾਂ ਫ਼ਗਵਾੜਾ ਪੁਲਿਸ ਪ੍ਰਸ਼ਾਸਨ ਵਲੋਂ ਵੱਖ ਵੱਖ ਜਥੇਬੰਦੀਆਂ ਦੇ ਜੁਝਾਰੂ ਆਗੂਆਂ ਨੂੰ ਘਰਾਂ ਅਤੇ ਸਕੂਲਾਂ ਵਿੱਚ ਜਬਰਦਸਤੀ ਨਜ਼ਰ ਬੰਦ ਕੀਤਾ ਗਿਆ। ਇੱਥੋਂ ਤੱਕ ਕਿ ਦਿਵਿਆਂਗ ਮੁਲਾਜ਼ਮਾਂ ਅਤੇ ਮਿੱਡ ਡੇ ਮੀਲ ਅਤੇ ਆਸ਼ਾ ਵਰਕਰਾਂ ਨੂੰ ਵੀ ਨਜ਼ਰ ਬੰਦ ਕੀਤਾ ਗਿਆ ਅਤੇ ਥਾਣੇ ਵਿੱਚ ਵੀ ਬੰਦ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਵਲੋਂ ਉਹਨਾਂ ਨਾਲ ਭੱਦੀ ਸ਼ਬਦਾਵਲੀ ਵਿੱਚ ਵੀ ਵਿਵਹਾਰ ਕੀਤਾ ਗਿਆ ਜੋ ਕਿ ਅਤਿ ਨਿੰਦਣਯੋਗ ਸੀ। ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਫ਼ਗਵਾੜਾ ਦੇ ਇਸ ਗ਼ੈਰ ਕਾਨੂੰਨੀ ਅਤੇ ਲੋਕਤੰਤਰ ਦਾ ਘਾਣ ਕਰਨ ਵਾਲੇ ਵਤੀਰੇ ਦੇ ਵਿਰੋਧ ਵਿੱਚ ਅੱਜ ਨਗਰ ਨਿਗਮ ਫ਼ਗਵਾੜਾ ਨਜ਼ਦੀਕ ਸਮੂਹ ਵਰਗਾਂ ਦੇ ਮੁਲਾਜ਼ਮਾਂ ਨੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਫ਼ਗਵਾੜਾ ਦੇ ਬੈਨਰ ਹੇਠ ਇਕੱਠੇ ਹੋ ਕੇ, ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਰੈਲੀ ਕਰਨ ਉਪਰੰਤ ਐੱਸ ਡੀ ਐੱਮ ਦਫ਼ਤਰ ਫਗਵਾੜਾ ਤੱਕ ਰੋਸ ਮਾਰਚ ਕੀਤਾ ਅਤੇ ਮੁੱਖ ਗੇਟ ਦੇ ਅੱਗੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਰੈਲੀ ਨੂੰ ਸੰਬੋਧਨ ਕਰਦੇ ਹੋਏ ਜਥੇਬੰਦੀਆਂ ਦੇ ਆਗੂਆਂ ਹੰਸ ਰਾਜ ਬੰਗੜ, ਜਸਵੀਰ ਸਿੰਘ ਸੈਣੀ, ਸੁਰਿੰਦਰ ਪਾਲ ਪੱਦੀ ਜਗੀਰ,ਦਿਵਿਆਂਗ ਆਗੂ ਗੁਰਪ੍ਰੀਤ ਸਿੰਘ, ਮੈਡਮ ਦਵਿੰਦਰ ਕੌਰ, ਨਿਰਮੋਲਕ ਸਿੰਘ ਹੀਰਾ, ਗੁਰਮੁਖ ਸਿੰਘ ਲੋਕਪ੍ਰੇਮੀ, ਪਰਮਿੰਦਰ ਪਾਲ ਸਿੰਘ, ਹਰਸਿਮਰਨ ਸਿੰਘ, ਪ੍ਰਮੋਦ ਕੁਮਾਰ ਜੋਸ਼ੀ , ਕੁਲਵਿੰਦਰ ਕੌਰ, ਰਾਜਵਿੰਦਰ ਕੌਰ, ਰੇਸ਼ਮ ਕੌਰ, ਪ੍ਰੋਫੈਸਰ ਜਸਕਰਨ ਸਿੰਘ, ਕਰਨੈਲ ਸਿੰਘ ਸੰਧੂ, ਸੁਖਦੇਵ ਸਿੰਘ ਮਾਹੀ , ਜਸਵਿੰਦਰ ਪਟਵਾਰੀ ਆਦਿ ਸਮੂਹ ਬੁਲਾਰਿਆਂ ਨੇ ਰੋਡ ਸ਼ੋ ਸਮੇਂ ਜਥੇਬੰਦੀਆਂ ਦੇ ਆਗੂਆਂ ਨੂੰ ਘਰਾਂ ਅਤੇ ਸਕੂਲਾਂ ਦਫ਼ਤਰਾਂ ਵਿੱਚ ਨਜ਼ਰਬੰਦ ਕਰਨ ਦੀ ਤਿੱਖੇ ਸ਼ਬਦਾਂ ਵਿੱਚ ਸਖ਼ਤ ਨਿਖੇਧੀ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਘਿਨਾਉਣੇ ਹੱਥ ਕੰਡੇ ਵਰਤ ਕੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਭਗਵੰਤ ਸਿੰਘ ਮਾਨ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲੋਕਤੰਤਰ ਦਾ ਘਾਣ ਕਰਨ ਤੇ ਉਤਰੇ ਹੋਏ ਹਨ ਅਤੇ ਲੋਕਾਂ ਦੇ ਆਪਣੀ ਆਵਾਜ਼ ਸ਼ਾਂਤ ਮਈ ਢੰਗ ਨਾਲ ਬੁਲੰਦ ਕਰਨ ਦੇ ਸੰਵਿਧਾਨਕ ਹੱਕ ਨੂੰ ਤਾਕਤ ਦੇ ਨਸ਼ੇ ਨਾਲ ਕੁਚਲਿਆ ਜਾ ਰਿਹਾ ਹੈ,ਜੋ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਆਗੂਆਂ ਨੇ ਵੋਟਾਂ ਮੰਗਣ ਆਏ ਮੁੱਖ ਮੰਤਰੀ ਤੇ ਏਨਾ ਦੇ ਉਮੀਦਵਾਰ ਨੂੰ ਸਿਰਫ਼ ਤੇ ਸਿਰਫ਼ ਆਪਣੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਦੇ ਸੰਬੰਧ ਵਿੱਚ ਗੱਲਬਾਤ/ਸਵਾਲ ਕਰਨਾ ਸੀ।ਇਹ ਉਹ ਹੀ ਮੰਗਾਂ ਹਨ ਜਿਹਨਾਂ ਲਈ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਅਤੇ ਹੋਰ ਵੱਖ ਜਥੇਬੰਦੀਆਂ ਪਿਛਲੇ ਦੋ ਸਾਲ ਤੋਂ ਲਗਾਤਾਰ ਸੰਘਰਸ਼ਸ਼ੀਲ ਹਨ ਅਤੇ ਇਹਨਾਂ ਮੰਗਾਂ ਤੇ ਮੁੱਖ ਮੰਤਰੀ ਪੰਜਾਬ ਗੱਲਬਾਤ ਕਰਨ ਲਈ ਮੀਟਿੰਗਾਂ ਦਾ ਸਮਾਂ ਦੇ ਕੇ ਗੱਲਬਾਤ ਕਰਨ ਤੋਂ ਵਾਰ ਵਾਰ ਭਗੌੜਾ ਹੋਇਆ ਹੈ। ਮੁੱਖ ਮੰਤਰੀ ਤੇ ਪੁਲਿਸ ਦਾ ਤਾਨਾਸ਼ਾਹੀ ਵਤੀਰਾ ਆਮ ਲੋਕਾਂ ਤੇ ਮੁਲਾਜ਼ਮ ਵਰਗ ਨਾਲ ਧੱਕਾ ਕਰਨ ਵਾਲਾ ਹੈ। ਸਮੂਹ ਬੁਲਾਰਿਆਂ ਨੇ ਲੋਕ ਸਭਾ ਚੋਣਾਂ ਵਿੱਚ ਕੇਂਦਰ ਦੀ ਮੋਦੀ / ਭਾਜਪਾ ਸਰਕਾਰ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਬਕ ਸਿਖਾਉਣ ਲਈ ਆਪਣੇ ਕੀਮਤੀ ਵੋਟ ਦੀ ਵਰਤੋਂ ਸੋਚ ਵਿਚਾਰ ਕੇ ਕਰਨ ਦਾ ਸੱਦਾ ਦਿੱਤਾ । ਮੁਲਾਜ਼ਮ ਤੇ ਜਮਹੂਰੀ ਜਥੇਬੰਦੀਆਂ ਦਾ ਇਕੱਠ ਨਾਅਰੇ ਮਾਰਦਾ ਹੋਇਆ ਨਗਰ ਨਿਗਮ ਤੋਂ ਐਸ ਡੀ ਐਮ ਦਫਤਰ ਤੱਕ ਮਾਰਚ ਕਰਕੇ ਪਹੁੰਚਿਆ ਅਤੇ ਤਹਿਸੀਲ ਦਫਤਰ ਦੇ ਮੇਨ ਗੇਟ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ । ਐੱਸ ਡੀ ਐੱਮ ਫ਼ਗਵਾੜਾ ਸ.ਜਸ਼ਨਪ੍ਰੀਤ ਸਿੰਘ ਰਾਹੀਂ ਗਵਰਨਰ ਸਾਹਿਬ ਪੰਜਾਬ, ਮੁੱਖ ਚੋਣ ਅਫਸਰ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਂ ਤੇ ਰੋਸ ਪੱਤਰ ਭੇਜ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਭਵਿੱਖ ਵਿੱਚ ਇਹੋ ਜਿਹਾ ਵਤੀਰਾ ਨਹੀਂ ਵਾਪਰਨਾ ਚਾਹੀਦਾ ਸਗੋਂ ਜਥੇਬੰਦੀਆਂ ਦੇ ਆਗੂਆਂ ਨਾਲ ਰਾਬਤਾ ਕਾਇਮ ਕਰਕੇ ਸੁਖਾਵੇਂ ਮਾਹੌਲ ਵਿੱਚ ਪੰਜਾਬ ਸਰਕਾਰ ਦੇ ਆਗੂਆਂ ਅਤੇ ਵਿਰੋਧੀ ਧਿਰ ਦੇ ਆਗੂਆਂ ਨਾਲ ਗੱਲਬਾਤ ਕਰਵਾਉਣ ਲਈ ਗੰਭੀਰਤਾ ਨਾਲ ਉਪਰਾਲੇ ਕੀਤੇ ਜਾਣ ਤਾਂ ਜੋ ਮਾਹੌਲ ਸੁਖਾਵਾਂ ਬਣਿਆ ਰਹਿ ਸਕੇ। ਆਗੂਆਂ ਨੇ ਚਿਤਾਵਨੀ ਵੀ ਦਿੱਤੀ ਕਿ ਜੇ ਭਵਿੱਖ ਵਿੱਚ ਇਹੋ ਜਿਹੇ ਹਾਲਾਤ ਪੈਦਾ ਹੋਏ ਤਾਂ ਮੁਲਾਜ਼ਮ ਵਰਗ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗਾ ,ਜਿਸ ਦੀ ਜ਼ਿੰਮੇਵਾਰੀ ਨਿੱਜੀ ਤੌਰ ‘ਤੇ ਫਗਵਾੜਾ ਪ੍ਰਸ਼ਾਸਨ ਦੀ ਹੋਵੇਗੀ। ਇਸ ਸਮੇਂ ਸੀਤਲ ਰਾਮ ਬੰਗਾ ਨੇ ਇਨਕਲਾਬੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਗਵਾਈ। ਰੈਲੀ ਦੀ ਸਟੇਜ ਕੁਲਦੀਪ ਸਿੰਘ ਕੌੜਾ ਨੇ ਚਲਾਈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਮੋਹਣ ਸਿੰਘ ਭੱਟੀ, ਮਨਜੀਤ ਸਿੰਘ ਸੈਣੀ,ਬਲਵੀਰ ਸਿੰਘ ਦੋਸਾਂਝ, ਬਲਵਿੰਦਰ ਕੁਮਾਰ,ਪ੍ਰੇਮ ਖਲਵਾੜਾ, ਤਰਕਸ਼ੀਲ ਆਗੂ ਬਲਵਿੰਦਰ ਪ੍ਰੀਤ , ਸੁਰਿੰਦਰਪਾਲ ਦੁਸਾਂਝ, ਕੁਲਵਿੰਦਰ, ਸੀਮਾ,ਰੇਖਾ, ਇੰਦਰਜੀਤ,ਅਸਮਾ, ਹਰਵਿੰਦਰ, ਊਸ਼ਾ, ਨਰਿੰਦਰ ਕੌਰ, ਆਸ਼ਾ ਰਾਣੀ, ਸੁਖਵਿੰਦਰ, ਰਾਜਵੰਤ ਕੌਰ, ਮੋਹਨਜੀਤ ਕੌਰ, ਜਸਵੀਰ ਕੌਰ ਆਸ਼ਾ ਰਾਣੀ ਆਦਿ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।