Skip to content
ਦਿੱਲੀ ਤੋਂ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਆਯੁਰਵੈਦਿਕ ਡਾਕਟਰ ਦੇ ਸੀਰੀਅਲ ਕਿਲਰ ਬਣਨ ਦੀ ਖਬਰ ਹੈ। ਡਾਕਟਰ ਦਾ ਨਾਂ ਦੇਵੇਂਦਰ ਸ਼ਰਮਾ ਹੈ ਜੋ ਕਿ ‘ਡਾਕਟਰ ਡੈੱਥ’ ਵਜੋਂ ਮਸ਼ਹੂਰ ਹੈ, ਨੂੰ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਡਾ. ਦੇਵੇਦਰ ਤਿਹਾੜ੍ਹ ਜੇਲ੍ਹ ਤੋਂ ਪੈਰੋਲ ‘ਤੇ ਪਿਛਲੇ ਸਾਲ ਅਗਸਤ 2023 ਵਿਚ ਬਾਹਰ ਆਇਆ ਸੀ ਤੇ ਉਦੋਂ ਤੋਂ ਹੀ ਫਰਾਰ ਚੱਲ ਰਿਹਾ ਸੀ। ਡਾਕਟਰ ਦੀ ਗ੍ਰਿਫਤਾਰੀ ਉਸ ਸਮੇਂ ਹੋਈ ਜਦੋਂ ਉਹ ਇਕ ਆਸ਼ਰਮ ਵਿਚ ਜਾਅਲੀ ਪਛਾਣ ਪੱਤਰ ਨਾਲ ਪੁਜਾਰੀ ਵਜੋਂ ਰਹਿ ਰਿਹਾ ਸੀ ਤੇ ਉਥੋਂ ਦੇ ਲੋਕਾਂ ਨੂੰ ਉਪਦੇਸ਼ ਦਿੰਦਾ ਸੀ ਤੇ ਆਪਣੇ ਆਪ ਨੂੰ ਅਧਿਆਤਮਕ ਗੁਰੂ ਕਹਿੰਦਾ ਸੀ। ਪੁਲਿਸ ਕਾਫੀ ਲੰਬੇ ਸਮੇਂ ਡਾ. ਦੇਵੇਂਦਰ ਸ਼ਰਮਾ ਦੀ ਭਾਲ ਕਰ ਰਹੀ ਸੀ ਤੇ ਕਾਫੀ ਜਾਂਚ ਤੇ ਨਿਗਰਾਨੀ ਦੇ ਬਾਅਦ ਉਸ ਦੀ ਗ੍ਰਿਫਤਾਰੀ ਹੋਈ ਹੈ। ਉਹ ਦੌਸਾ ਦੇ ਇਕ ਆਸ਼ਰਮ ਵਿਚ ਰਹਿ ਰਿਹਾ ਸੀ ਤੇ ਲੋਕਾਂ ਨੂੰ ਡਾਕਟਰ ਦੇ ਕ੍ਰਿਮੀਨਲ ਰਿਕਾਰਡ ਬਾਰੇ ਕੁਝ ਨਹੀਂ ਪਤਾ ਸੀ। ਧੋਖੇ ਤੇ ਭੇਸ ਬਦਲਣ ਵਿਚ ਡਾਕਟਰ ਕਾਫੀ ਮਾਹਿਰ ਸੀ। ਕਾਫੀ ਸਮੇਂ ਬਾਅਦ ਡਾਕਟਰ ਦੇ ਖਤਰਨਾਕ ਕੰਮਾਂ ਦੀ ਪੋਲ ਖੁੱਲ੍ਹੀ।
ਦੱਸ ਦੇਈਏ ਕਿ ਡਾ. ਦੇਵੇਂਦਰ ਸ਼ਰਮਾ ਨੂੰ 2002 ਤੋਂ 2004 ਦਰਮਿਆਨ ਕਤਲਾਂ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਹ ਡਾਕਟਰ ਲੋਕਾਂ ਨੂੰ ਮਾਰ ਕੇ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਮਗਰਮੱਛਾਂ ਨੂੰ ਖੁਆ ਦਿੰਦਾ ਸੀ। ਬਹਾਨੇ ਨਾਲ ਟੈਕਸੀ ਡਰਾਈਵਰਾਂ ਦਾ ਕਤਲ ਕਰਦਾ ਸੀ। ਦਿੱਲੀ ਤੋਂ ਲੈ ਕੇ ਯੂਪੀ ਤੱਕ ਡਾਕਟਰ ਦੀ ਭਾਲ ਕੀਤੀ ਜਾਂਦੀ ਹੈ ਤੇ ਫਿਰ ਇਸ ਦੀ ਲੋਕੇਸ਼ਨ ਰਾਜਸਥਾਨ ਤੋਂ ਟ੍ਰੇਸ ਹੁੰਦੀ ਸੀ। ਜਾਅਲੀ ਬੁਕਿੰਗ ਦੇ ਬਹਾਨੇ ਇਸ ਦੇ ਸਾਥੀ ਆਪਣੇ ਕੋਲ ਬੁਲਾਉਂਦੇ ਸੀ ਤੇ ਉਨ੍ਹਾਂ ਦਾ ਕਤਲ ਕਰ ਦਿੱਤਾ ਜਾਂਦਾ ਸੀ ਤੇ ਇਸ ਤੋਂ ਬਾਅਦ ਉਨ੍ਹਾਂ ਦੀਆਂ ਮ੍ਰਿਤਕ ਦੇਹਾਂ ਯੂਪੀ ਦੇ ਕਾਸਗੰਜ ਨਾਲ ਭਰੀ ਨਹਿਰ ਵਿਚ ਸੁੱਟ ਦਿੱਤਾ ਜਾਂਦਾ ਸੀ ਤਾਂ ਜੋ ਕੋਈ ਸਬੂਤ ਨਾ ਬਚੇ। 50 ਲੋਕਾਂ ਦੀ ਹੱਤਿਆ ਕਰਨ ਦਾ ਦੋਸ਼ ਹੈ। ਹਾਲਾਂਕਿ ਕਈ ਰਿਪੋਰਟਾਂ ਵਿਚ ਗਿਣਤੀ 100 ਤੋਂ ਵੱਧ ਦੱਸੀ ਗਈ ਹੈ।
ਇਸ ਨੂੰ ਲੱਭਣ ਲਈ ਪੁਲਿਸ ਨੇ ਅਲੀਗੜ੍ਹ, ਜੈਪੁਰ, ਦਿੱਲੀ, ਆਗਰਾ ਅਤੇ ਪ੍ਰਯਾਗਰਾਜ ਸਮੇਤ ਕਈ ਸ਼ਹਿਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ। ਇੰਨਾ ਹੀ ਨਹੀਂ ਡਾ. ਦੇਵੇਂਦਰ ਸ਼ਰਮਾ ਨੇ 1984 ਵਿੱਚ ਰਾਜਸਥਾਨ ਵਿੱਚ ਆਪਣਾ ਕਲੀਨਿਕ ਸ਼ੁਰੂ ਕੀਤਾ ਸੀ। 1995 ਤੋਂ 2004 ਤੱਕ, ਉਸਨੇ ਇੱਕ ਸੰਗਠਿਤ ਰੈਕੇਟ ਚਲਾਇਆ ਜਿਸ ਵਿੱਚ ਉਸਨੇ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਸਰਗਰਮ ਵਿਚੋਲਿਆਂ ਅਤੇ ਡਾਕਟਰਾਂ ਦੀ ਮਦਦ ਨਾਲ 125 ਤੋਂ ਵੱਧ ਗੈਰ-ਕਾਨੂੰਨੀ ਗੁਰਦੇ ਟ੍ਰਾਂਸਪਲਾਂਟ ਕੀਤੇ। ਉਹ ਗਰੀਬ ਲੋਕਾਂ ਤੋਂ ਅੰਗ ਕੱਢ ਲੈਂਦਾ ਸੀ ਜਾਂ ਜ਼ਬਰਦਸਤੀ ਕੱਢ ਲੈਂਦਾ ਸੀ ਅਤੇ ਅਮੀਰ ਮਰੀਜ਼ਾਂ ਨੂੰ ਮਹਿੰਗੇ ਭਾਅ ‘ਤੇ ਵੇਚ ਦਿੰਦਾ ਸੀ। ਪੁਲਿਸ ਵੱਲੋਂ ਡਾ.ਦੇਵੇਂਦਰ ਸ਼ਰਮਾ ਤੋਂ ਪੁੱਛਗਿਛ ਜਾਰੀ ਹੈ ਤੇ ਜਾਂਚ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
Post Views: 2,052
Related