ਸ਼ੁੱਕਰਵਾਰ ਨੂੰ ਇੱਕ ਘਾਤਕ ਭੂਚਾਲ ਨੇ ਮਿਆਂਮਾਰ ਅਤੇ ਥਾਈਲੈਂਡ ਦੇ ਜ਼ਿਆਦਾਤਰ ਹਿੱਸਿਆਂ ਨੂੰ ਹਿਲਾ ਦਿੱਤਾ, ਪਰ ਕੁਝ ਖੇਤਰਾਂ ਵਿੱਚ ਸਭ ਤੋਂ ਵੱਧ ਨੁਕਸਾਨ ਹੋਇਆ, ਇਮਾਰਤਾਂ ਢਹਿ ਗਈਆਂ ਅਤੇ ਸੈਂਕੜੇ ਲੋਕ ਮਾਰੇ ਗਏ। ਮਿਆਂਮਾਰ ‘ਚ ਰਿਕਟਰ ਪੈਮਾਨੇ ‘ਤੇ 7.7 ਦੀ ਤੀਬਰਤਾ ਵਾਲੇ ਵਿਨਾਸ਼ਕਾਰੀ ਭੂਚਾਲ ‘ਚ ਮਰਨ ਵਾਲਿਆਂ ਦੀ ਗਿਣਤੀ 1700 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ 3,408 ਲੋਕ ਜ਼ਖ਼ਮੀ ਹੋਏ ਹਨ ਅਤੇ 139 ਲੋਕ ਲਾਪਤਾ ਦੱਸੇ ਜਾ ਰਹੇ ਹਨ। ਥਾਈਲੈਂਡ ‘ਚ ਭੂਚਾਲ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਗ੍ਰੇਟਰ ਬੈਂਕਾਕ ਖੇਤਰ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ 18 ਲੋਕਾਂ ਦੀ ਮੌਤ ਹੋ ਗਈ, 33 ਜ਼ਖ਼ਮੀ ਹੋ ਗਏ ਅਤੇ 78 ਲਾਪਤਾ ਹਨ। ਅਧਿਕਾਰੀ ਅਜੇ ਵੀ ਨੁਕਸਾਨ ਦਾ ਮੁਲਾਂਕਣ ਕਰ ਰਹੇ ਹਨ।