Skip to content
ਅੰਮ੍ਰਿਤਸਰ : ਥਾਣਾ ਮਕਬੂਲਪੁਰਾ ਦੀ ਅਮਰਜੀਤ ਕੌਰ ਨੇ ਪੁਲ ਤਾਰਾ ਵਾਲੀ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਦਾਅਵਾ ਕੀਤਾ ਹੈ ਕਿ ਅਮਰਜੀਤ ਕੌਰ ਆਪਣੀ ਨੂੰਹ ਮਨਜੀਤ ਕੌਰ ਤੋਂ ਬਹੁਤ ਪਰੇਸ਼ਾਨ ਸੀ। ਮਕਬੂਲਪੁਰਾ ਪੁਲਿਸ ਨੇ ਮਨਜੀਤ ਕੌਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਤਰਨਤਾਰਨ ਜ਼ਿਲੇ ਦੇ ਪਿੰਡ ਪਖੋਕੇ ਦੇ ਨਿਵਾਸੀ ਅੰਗਰੇਜ਼ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਪਤਨੀ ਅਮਰਜੀਤ ਕੌਰ ਆਪਣੀ ਨੂੰਹ ਮਨਜੀਤ ਕੌਰ ਤੋਂ ਬਹੁਤ ਪਰੇਸ਼ਾਨ ਸੀ। ਐਤਵਾਰ ਨੂੰ ਅਮਰਜੀਤ ਕੌਰ ਨੇ ਨਹਿਰ ਵਿਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਸਮੇਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲੋਕਾਂ ਦੀ ਸਹਾਇਤਾ ਨਾਲ ਲਾਸ਼ ਨਹਿਰ ਤੋਂ ਬਰਾਮਦ ਕੀਤੀ।
Post Views: 2,044
Related