ਜਲੰਧਰ (ਵਿੱਕੀ ਸੂਰੀ) – ਵਿਨੇ ਪਿੰਡ ਲੰਮਾ ਪਿੰਡ ਚੌਂਕ ਦੇ ਨਾਲ ਰਹਿਣ ਵਾਲੇ ਜਤਿੰਦਰ ਮੋਹਨ ਵਿੰਗ ਜੀ ਦਾ ਅੱਜ ਦਿਹਾਂਤ ਹੋ ਗਿਆ ਹੈ। ਇਸ ਦੁੱਖਦਾਈ ਖਬਰ ਨਾਲ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਹੈ ਅਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਤੁਹਾਨੂੰ ਦੱਸ ਦਈਏ ਕਿ ਜਤਿੰਦਰ ਮੋਹਨ ਵਿਗ ਜੀ ਜਨਤਾ ਸੰਸਾਰ ਅਖਬਾਰ ਦੇ ਮੁੱਖ ਸੰਪਾਦਕ ਸਨ।ਜਤਿੰਦਰ ਮੋਹਨ ਵਿਗ ਜੀ ਵਿੱਕੀ ਸੂਰੀ ਜੀ ਦੇ ਰਿਸ਼ਤੇ ਵਿੱਚ ਜੀਜਾ ਜੀ ਲੱਗਦੇ ਸਨ ਇਹਨਾਂ ਦੋਨਾਂ ਦਾ ਆਪਸ ਵਿੱਚ ਬਹੁਤ ਹੀ ਜਿਆਦਾ ਪਿਆਰ ਸੀ। ਅੱਜ ਸਵੇਰੇ ਅਚਾਨਕ ਜੀ ਜਤਿੰਦਰ ਮੋਹਨ ਵਿਗ ਜੀ ਦੁਨੀਆ ਨੂੰ ਅਲਵਿਦਾ ਅਲਵਿਦਾ ਆਖ ਗੁਰੂ ਚਰਨਾਂ ਵਿੱਚ ਜਾ ਬਿਰਾਜੇ।

    ਜਦੋਂ ਵੈਲਕਮ ਪੰਜਾਬ ਦੇ ਪੱਤਰਕਾਰ ਨੇ ਪਰਿਵਾਰ ਨਾਲ ਗੱਲਬਾਤ ਕੀਤੀ ਤਾ ਉਹਨਾਂ ਨੇ ਕਿਹਾ ਕਿ ਕੱਲ ਰਾਤੀ ਉਹਨਾਂ ਨੂੰ ਸਾਹ ਲੈਣ ਚ ਦਿੱਕਤ ਹੋ ਰਹੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਅੱਜ ਸਵੇਰੇ (09-11-2023) ਸਵੇਰੇ ਅਚਾਨਕ ਹੀ ਉਹਨਾਂ ਦੀ ਤਬੀਅਤ ਜਾਂਦਾ ਖਰਾਬ ਹੋ ਗਈ ਤੇ ਉਹ ਇਸ ਸੰਸਾਰ ਨੂੰ ਅਚਾਨਕ ਸਦਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ ਓਹਨਾ ਦਾ ਅੰਤਿਮ ਸੰਸਕਾਰ ਕਲ ਉਹਨਾਂ ਦੇ ਪੁੱਤਰ ਰੋਹਿਤ ਵਿਗ (ਐਡਵੋਕੇਟ) ਜੋ ਕਿ ਵਿਦੇਸ਼ ਵਿੱਚ ਰਹਿੰਦੇ ਸਨ ਉਹਨਾਂ ਦੇ ਆਉਣ ਤੋਂ ਬਾਅਦ ਕੀਤਾ ਜਾਵੇਗਾ।

    ਇਸ ਮੌਕੇ ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਤਿੰਦਰ ਮੋਹਨ ਵਿਗ ਜੀ ਬਹੁਤ ਹੀ ਦਿਆਲੂ ਅਤੇ ਨੇਕ ਸੁਭਾਅ ਦੇ ਮਾਲਕ ਸਨ, ਜੋ ਸਾਨੂੰ ਸਭ ਨੂੰ ਸਦੀਵੀਂ ਵਿਛੋੜਾ ਦੇ ਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ ਅਤੇ ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਜੀ ਉਨ੍ਹਾਂ ਨੂੰ ਆਪਣੇ ਚਰਨਾਂ ’ਚ ਨਿਵਾਸ ਦੇਵੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।