ਫਿਰੋਜ਼ਪੁਰ ( ਜਤਿੰਦਰ ਪਿੰਕਲ ) : ਸਤਲੁਜ ਪ੍ਰੈੱਸ ਕਲੱਬ ਫਿਰੋਜ਼ਪੁਰ ਵੱਲੋ ਅੱਜ ਸਾਦੇ ਤੇ ਪ੍ਰਭਾਵਸ਼ਾਲੀ ਢੰਗ ਨਾਲ ਦਿਵਾਲੀ ਦਾ ਪ੍ਰੋਗਰਾਮ ‘ਗ੍ਰੀਨ ਦਿਵਾਲੀ’ ਦੇ ਸਿਰਲੇਖ ਹੇਠ ਕਲੱਬ ਵਿੱਚ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਚੇਅਰਮੈਨ ਵਿਜੇ ਸ਼ਰਮਾ ਅਤੇ ਪ੍ਰਧਾਨ ਗੁਰਨਾਮ ਸਿੱਧੂ ਤੇ ਜਨਰਲ ਸਕਤਟ ਜਤਿੰਦਰ ਪਿੰਕਲ ਨੇ ਸਭ ਤੋਂ ਪਹਿਲਾ ਸਾਰੇ ਕਲੱਬ ਦੇ ਮੈਂਬਰਾਂ ਨੂੰ ਦਿਵਾਲੀ ਦੀਆ ਵਧਾਈਆਂ ਦਿੱਤੀਆਂ। ਅੱਜ ਦੇ ਪ੍ਰੋਗਰਾਮ ਵਿਚ ਪ੍ਰਸਿੱਧ ਗਾਇਕ ਜੈਲਾ ਸੰਧੂ ਨੇ ਅਪਣੀ ਕਲਾ ਦਾ ਇਜ਼ਹਾਰ ਕਰਦਿਆਂ ਅਪਣੇ ਗੀਤ ਸੁਣਾ ਕੇ ਸਭ ਨੂੰ ਮੰਤਰ ਮੁਕਤ ਕੀਤਾ। ਇਸ ਤੋਂ ਬਾਅਦ ਕਲੱਬ ਦੇ ਪੱਤਰਕਾਰਾਂ ਨੇ ਵੀ ਗੀਤ ਸੁਣਾ ਕੇ ਮਨੋਰੰਜਨ ਕੀਤਾ। ਇਸ ਦੌਰਾਨ ਫਿਰੋਜ਼ਪੁਰ ਦੇ ਇਮੀਗ੍ਰੇਸ਼ਨ ਅਤੇ ਆਈਲੈਟਸ ਸੈਂਟਰ ਬ੍ਰਿਲੀਅੰਟ ਲਰਨਿੰਗ ਇੰਸਟੀਟਿਊਟ, ਵੀਜਾ ਐਕਸਪੀਡਿਸ਼ਨ ਅਤੇ ਕੇ ਐੱਸ ਇਲੈਕਟ੍ਰੋਨਿਕਸ ਜ਼ੋਨ ਨੇ ਕਲੱਬ ਦੇ ਸਾਰੇ ਮੈਂਬਰਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਦਿਵਾਲੀ ਦੇ ਤਿਉਹਾਰ ਨੂੰ ਗ੍ਰੀਨ ਦਿਵਾਲੀ ਦੇ ਤੌਰ ‘ਤੇ ਮਨਾਉਣ ਦਾ ਕਲੱਬ ਦੇ ਸਾਰੇ ਪੱਤਰਕਾਰਾਂ ਨੇ ਅਹਿਦ ਵੀ ਲਿਆ। ਸਾਰੇ ਪੱਤਰਕਾਰਾਂ ਨੇ ਸਾਂਝੇ ਬਿਆਨ ਵਿਚ ਕਿਹਾ ਕਿ ਅੱਜ ਸਾਡੇ ਦੇਸ਼ ਦੀ ਹਵਾ ਨੂੰ ਪੂਰੀ ਤਰ੍ਹਾਂ ਪ੍ਰਦੂਸ਼ਣ ਤੋਂ ਬਚਾਉਣ ਲਈ ਗ੍ਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ ਜਿਸ ਨਾਲ ਸਾਨੂੰ ਪ੍ਰਦੂਸ਼ਣ ਤੋਂ ਰਾਹਤ ਮਿਲ ਸਕਦੀ ਹੈ। ਕਲੱਬ ਵੱਲੋਂ ਸਾਰੇ ਪੱਤਰਕਾਰਾਂ ਲਈ ਲੰਚ ਦਾ ਪ੍ਰਬੰਧ ਵੀ ਕੀਤਾ ਗਿਆ। ਅੱਜ ਦੇ ਪ੍ਰੋਗਰਾਮ ਵਿੱਚ ਕਲੱਬ ਦੇ ਮੈਂਬਰ/ਪੱਤਰਕਾਰ ਅਤੇ ਮੋਹਤਬਰ ਹਾਜ਼ਿਰ ਸਨ।