ਫ਼ਰੀਦਕੋਟ, 27 ਨਵੰਬਰ ਬੀਤਾ ਦਿਨ (ਵਿਪਨ ਕੁਮਾਰ ਮਿਤੱਲ ) – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 554 ਪ੍ਰਕਾਸ਼ ਪੁਰਬ ਤੇ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਨੇ ਚਾਹ, ਭੁਜੀਆ, ਬਦਾਨਾ, ਲੱਡੂ, ਮੱਠੀਆ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਸੋਸਾਇਟੀ ਦੇ ਪ੍ਰਧਾਨ ਰਜਿੰਦਰ ਦਾਸ ਰਿੰਕੂ ਨੇ ਸਮੂਹ ਸ਼ਹਿਰ ਵਾਸੀਆਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ| ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਨੇ ਕਿਰਤ ਕਰੋ ਵੰਡ ਛਕੋ ਦਾ ਸੰਦੇਸ਼ ਦਿੱਤਾ| ਉਹਨਾਂ ਕਿਹਾ ਕਿ ਜੋ ਲੰਗਰ ਸੇਵਾ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਉਹ ਅੱਜ ਵੀ ਜਾਰੀ ਹੈ। ਇਸ ਮੌਕੇ ਮਦਨ ਗੋਪਾਲ, ਰਾਕੇਸ਼ ਗਰਗ ਅਤੇ ਇਕਬਾਲ ਸਿੰਘ ਨੇ ਕਿਹਾ ਕੇ ਸੁਸਾਇਟੀ ਵੱਲੋਂ ਸਮਾਜ ਸੇਵਾ ਦੇ ਕੰਮ ਲਗਾਤਾਰ ਕੀਤੇ ਜਾ ਰਹੇ ਹਨ ਤੇ ਇਹ ਕੰਮ ਇਸੇ ਤਰ੍ਹਾਂ ਅੱਗੇ ਵੀ ਜਾਰੀ ਰਹਿਣਗੇ| ਇਸ ਮੌਕੇ ਲੰਗਰ ਵਿੱਚ ਸੇਵਾ ਨਿਭਾਉਣ ਵਾਲੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਐਸ ਐਮ ਓ ਡਾਕਟਰ ਚੰਦਰ ਸ਼ੇਖਰ, ਡਾਕਟਰ ਦਿਨੇਸ਼ ਜਿੰਦਲ, ਐਡਵੋਕੇਟ ਰਾਜਿੰਦਰ ਮਾਚਾਕੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸੁਸਾਇਟੀ ਦੇ ਕੰਮਾਂ ਦੀ ਸ਼ਲਾਂਘਾ ਕੀਤੀ|
ਇਸ ਮੌਕੇ ਰਾਜੂ ਗਿੱਲ, ਇੰਜ ਸ਼ਮਸ਼ੇਰ ਸਿੰਘ, ਡਾਕਟਰ ਪ੍ਰਭਜੋਤ ਸਿੰਘ, ਪੁਨੀਤ ਕੁਮਾਰ, ਬੰਟੀ ਸੂਰਿਆਵੰਸ਼ੀ, ਪਵਨ ਕੁਮਾਰ, ਰਾਮ ਬਾਬੂ, ਵਿੰਕੂ ਸ਼ਰਮਾ, ਮੋਹਨ ਲਾਲ, ਸਚਿਨ ਸੇਠੀ, ਸੁਰੇਸ਼ ਕੁਮਾਰ ਹਾਜ਼ਰ ਸਨ।