ਫਰੀਦਕੋਟ (ਪ੍ਰਬੋਧ ਸ਼ਰਮਾ , ਵਿਪਨ ਮਿੱਤਲ) : ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਿਰ ਸਭਾ ਰਜਿ: ਫਰੀਦਕੋਟ (ਸੰਤ ਧਨੀ ਰਾਮ ਗਊਸ਼ਾਲਾ ਅਨੰਦਿਆਣਾ ਗੇਟ ਫਰੀਦਕੋਟ) ਮੰਦਰ ਕਮੇਟੀ ਕੇ ਸਭੀ ਮੈਂਬਰਾਂ ਵਲੋਂ ਅਯੋਧਿਆ ਤੋਂ ਆਏ ਹੋਏ ਚਾਵਲ ਸ੍ਰੀ ਗੇਲਾ ਰਾਮ ਗੇਰਾ ਟਰਸਟ ਤੋਂ ਮਹੰਤ ਬਲਦੇਵ ਦਾਸ ਜੀ ਸਮਾਧਾਂ ਵਾਲੇ ਅਤੇ ਸਮੂਹ ਭਗਤ ਜਨਾਂ ਦੁਆਰਾ ਮੰਦਿਰ ਕਮੇਟੀ ਪੀਲੇ ਚਾਵਲ ਦੀਏ ਗਏ ਇਸ ਪਾਵਨ ਅਵਸਰ ਪਰ ਸਰਪ੍ਰਸਤ ਨਾਇਬ ਰਾਜ ਜੀ ਪੱਪੀ, ਪ੍ਰਧਾਨ ਰਾਕੇਸ਼ ਗਰਗ, ਮੀਤ ਪ੍ਰਧਾਨ ਨੀਲਮ ਵਰਮਾ, ਕੈਸ਼ੀਅਰ ਬਲਜਿੰਦਰ ਸਿੰਘ ਗੋਪੀ, ਮੰਦਰ ਦੇ ਪੁਜਾਰੀ ਪੰਡਿਤ ਪ੍ਰਬੋਧ ਸ਼ਰਮਾ, ਸ਼੍ਰੀਮਤੀ ਸੁਨੀਤਾ ਦੀਕਸ਼ਿਤ ਆਦਿ ਸਮੂਹ ਸੰਗਤਾਂ ਨੇ ਬੜੀ ਧੂਮਧਾਮ ਨਾਲ ਭਜਨ ਕੀਰਤਨ ਕੀਤਾ। . ਅਤੇ ਕਲਸ਼ ਲੇਕਰ ਪ੍ਰਾਚੀਨ ਇਤਿਹਾਸਿਕ ਸ਼ਿਵ ਹਨੂੰਮਾਨ ਨਾਲ ਮੰਦਰ ‘ਚ ਪ੍ਰਵੇਸ਼ ਹੋਏ।

    ਮੰਦਰ ਦੇ ਪੁਜਾਰੀ ਪੰਡਿਤ ਪ੍ਰਬੋਧ ਕੁਮਾਰ ਸ਼ਰਮਾ ਜੀ ਨੇ ਦੱਸਿਆ ਕਿ ਇਹ ਅਕਸ਼ਤ ਅਯੁੱਧਿਆ ਤੋਂ ਭਗਵਾਨ ਸ਼੍ਰੀ ਰਾਮ ਜੀ ਦੇ ਵਿਸ਼ਾਲ ਮੰਦਰ ਜਿਸ ਕਾ ਨਿਰਮਾਣ ਹੋ ਚੁਕਾ ਅਤੇ 22 ਤਾਰੀਕ ਕੋ ਪ੍ਰਭੂ ਸ੍ਰੀ ਰਾਮ ਜੀ ਬਿਰਾਜਮਾਨ ਹੋ ਰਹੇ ਹੈ ਉਸੀ ਉਪਲਕਸ਼ ਮੇ ਪ੍ਰਭੂ ਸ਼੍ਰੀ ਰਾਮ ਜੀ ਵੱਲੋਂ ਸੱਦਾ ਪੱਤਰ ਦੇ ਰੂਪ ਵਿੱਚ ਪੀਲੇ ਚਾਵਲ ਕਲਸ਼ ਕੇ ਰੂਪ ਮੇਂ ਆਏ ਹੈ ਸਭ ਸੇ ਪਹਿਲੇ ਦੇ ਸੱਦਾ ਪੱਤਰ ਅਤੇ ਅਕਸ਼ਤ ਗੇਲਾਰਾਮ ਗੇਰਾ ਟਰੱਸਟ ਪਹੁੰਚੇ ਅਤੇ ਉਥੋਂ ਸਾਰੇ ਮੰਦਰਾਂ ਵਿੱਚ ਕਲਸ਼ ਵੰਡੇ ਗਏ।

    22 ਜਨਵਰੀ ਨੂੰ ਮੂਰਤੀ ਸਥਾਪਨਾ ਦੇ ਮੌਕੇ ਪ੍ਰਾਚੀਨ ਇਤਿਹਾਸਕ ਸ਼ਿਵ ਹਨੂੰਮਾਨ ਮੰਦਰ ਵਿੱਚ ਸਵੇਰੇ 11:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਸੰਕੀਰਤਨ ਕੀਤਾ ਜਾਵੇਗਾ ਅਤੇ 1 ਵਜੇ ਸਾਰੇ ਮੰਦਰਾਂ ਵਿੱਚ ਭਗਵਾਨ ਸ਼੍ਰੀ ਰਾਮ ਦੀ ਮਹਾ ਆਰਤੀ ਕੀਤੀ ਜਾਵੇਗੀ। ਸਾਰੇ ਸ਼ਰਧਾਲੂਆਂ ਨੂੰ ਬੇਨਤੀ ਹੈ ਕਿ ਜੋ ਸ਼ਰਧਾਲੂ ਅਯੁੱਧਿਆ ਨਹੀਂ ਪਹੁੰਚ ਪਾਉਣ ਵੇ ਪ੍ਰਾਚੀਨ ਇਤਿਹਾਸ ਸ਼ਿਵ ਹਨੂੰਮਾਨ ਮੰਦਰ ਵਿੱਚ ਆ ਕੇ ਭਗਵਾਨ ਸ਼੍ਰੀ ਰਾਮ ਜੀ ਦੀ ਮਹਾ ਆਰਤੀ ਵਿੱਚ ਹਿੱਸਾ ਲੈਣ।

    ਕਮੇਟੀ ਪ੍ਰਧਾਨ ਸ਼੍ਰੀ ਰਾਕੇਸ਼ ਗਰਗ ਜੀ ਨੇ ਦੱਸਿਆ ਕਿ ਇਹ ਅਕਸ਼ਤ 1 ਜਨਵਰੀ ਤੋਂ 15 ਜਨਵਰੀ ਤੱਕ ਸਾਰੇ ਧਰਮ ਪ੍ਰੇਮੀ ਸ਼ਰਧਾਲੂਆਂ ਨੂੰ ਪੀਲੇ ਚਾਵਲ ਦਿੱਤੇ ਜਾਣਗੇ ਜੋ ਕਿ ਭਗਵਾਨ ਸ਼੍ਰੀ ਰਾਮ ਜੀ ਦਾ ਅਯੁੱਧਿਆ ਆਉਣ ਦਾ ਸੱਦਾ ਹੈ।