ਸ੍ਰੀ ਮੁਕਤਸਰ ਸਾਹਿਬ (ਵਿਪਨ ਕੁਮਾਰ ਮਿੱਤਲ) : ਸਥਾਨਕ ਗਾਂਧੀ ਨਗਰ ਸਥਿਤ ਡੇਰਾ ਸੰਤ ਬਾਬਾ ਬੱਗੂ ਭਗਤ, ਸਾਂਝਾ ਦਰਬਾਰ ਸੰਤ ਮੰਦਰ ਦੇ ਪੱਕੇ ਸ਼ਰਧਾਲੂ ਅਤੇ ਸਹਿਯੋਗੀ ਡਾ. ਸੁਰਿੰਦਰ ਬਜਾਜ (72) ਫਰੀਦਕੋਟ ਵਾਲੇ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਹ ਆਪਣੇ ਪਿਛੇ ਧਰਮ ਪਤਨੀ ਪ੍ਰਵੀਨ ਬਜਾਜ, ਸਪੁੱਤਰ ਡਾ. ਗਗਨ ਬਜਾਜ, ਨੂੰਹ ਰੋਸ਼ਨੀ ਬਜਾਜ, ਦੋ ਸ਼ਾਦੀ ਸ਼ੁਦਾ ਬੇਟੀਆਂ ਕੋਮਲ ਅਤੇ ਡਾ. ਦੀਪ ਸ਼ਿਖਾ ਸਮੇਤ ਜਵਾਈ ਗੌਰਵ ਮਦਾਨ ਅਤੇ ਐਡਵੋਕੇਟ ਅਸੀਮ ਧੀਰ ਸਮੇਤ ਪੋਤੇ-ਪੋਤੀਆਂ ਅਤੇ ਦੋਹਤੇ-ਦੋਹਤੇ ਦੋਹਤੀਆਂ ਦਾ ਭਰਿਆ ਪੂਰਾ ਪਰਿਵਾਰ ਛੱਡ ਗਏ ਹਨ। ਧਾਰਮਿਕ ਖਿਆਲਾਂ ਵਾਲੇ ਸਵ: ਡਾ. ਬਜਾਜ ਡੇਰੇ ਵਿਚ ਹੋਣ ਵਾਲੇ ਹਰੇਕ ਧਾਰਮਿਕ ਸਮਾਗਮਾਂ ਵਿਚ ਪਰਿਵਾਰ ਸਮੇਤ ਸ਼ਮੂਲੀਅਤ ਕਰਦੇ ਰਹੇ ਹਨ। ਡੇਰਾ ਗੱਦੀ ਨਸ਼ੀਨ ਪਰਮ ਸਤਿਕਾਰਯੋਗ ਭਗਤ ਸ਼ੰਮੀ ਚਾਵਲਾ ਬਾਊ ਜੀ ਨੇ ਡਾ. ਸੁਰਿੰਦਰ ਬਜਾਜ ਦੇ ਅਚਾਨਕ ਅਕਾਲ ਚਲਾਣੇ ’ਤੇ ਸਮੁੱਚੀ ਸੰਗਤ ਵੱਲੋਂ ਬਜਾਜ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਇਸ ਤੋਂ ਇਲਾਵਾ ਸਮਾਜ ਦੇ ਭਲੇ ਅਤੇ ਵਿਕਾਸ ਨੂੰ ਸਮਰਪਿਤ ਪ੍ਰਮੁੱਖ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ, ਪੰਜਾਬ ਵਿੱਤ ਵਿਭਾਗ ਦੇ ਸੇਵਾ ਮੁਕਤ ਜੁਆਇੰਟ ਕੋਟਰੋਲਰ ਓ.ਪੀ. ਚੌਧਰੀ, ਲਾਰਡ ਬੁੱਧਾ ਚੈਰੀਟੇਬਲ ਟਰੱਸਟ ਫਰੀਦਕੋਟ ਦੇ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਚੀਫ਼ ਪੈਟਰਨ ਸੇਵਾ ਮੁਕਤ ਨਾਇਬ ਤਹਿਸੀਲਦਾਰ ਹੀਰਾਵਤੀ ਅਤੇ ਮੁੱਖ ਸਲਾਹਕਾਰ ਪ੍ਰਿੰ. ਕ੍ਰਿਸ਼ਨ ਲਾਲ ਨੇ ਵੀ ਸਵ: ਡਾ. ਬਜਾਜ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸਵ: ਡਾ. ਬਜਾਜ ਨਮਿਤ ਅੰਤਿਮ ਅਰਦਾਸ ਅਤੇ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਆਉਂਦੀ 09 ਫਰਵਰੀ ਸ਼ੁੱਕਰਵਾਰ ਨੂੰ ਦੁਪਹਿਰ ਦੇ 1:00 ਤੋਂ 2:00 ਵਜੇ ਤੱਕ ਉਨ੍ਹਾਂ ਦੇ ਜੱਦੀ ਸ਼ਹਿਰ ਫਰੀਦਕੋਟ ਦੇ ਰਾਧਾ ਕ੍ਰਿਸ਼ਨ ਧਾਮ ਵਿਖੇ ਪਾਇਆ ਜਾਵੇਗਾ।