ਚੰਡੀਗੜ੍ਹ ਮੇਅਰ ਚੋਣਾਂ ਦੇ ਵਿਵਾਦ ਨੂੰ ਲੈ ਕੇ ਆਪ ਤੇ ਕਾਂਗਰਸ ਪਾਰਟੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਮੇਅਰ ਚੋਣਾਂ ਵਿਚ ਕੀਤੀ ਗਈ ਹੇਰਾ-ਫੇਰੀ ਤਹਿਤ ਧਰਨਾ ਲਗਾਉਣ ਦਾ ਫੈਸਲਾ ਲਿਆ ਗਿਆ ਹੈ। ‘ਆਪ’ ਆਗੂ ਨੇ ਦੱਸਿਆ ਕਿ ਪਾਰਟੀ ਦੇ 4 ਵਲੰਟੀਅਰ ਅਤੇ ਇਕ MC ਰੋਜ਼ਾਨਾ ਧਰਨੇ ‘ਤੇ ਬੈਠਣਗੇ।

    ‘ਆਪ’ ਆਗੂ ਨੇ ਦੱਸਿਆ ਕਿ ਅਨਿਲ ਮਸੀਹ ਪ੍ਰੀਜਾਈਡਿੰਗ ਅਫਸਰ ਜੋ ਕਿ ਭਾਰਤੀ ਜਨਤਾ ਪਾਰਟੀ ਦੇ Minority ਜਰਨਲ ਵਿੰਗ ਦਾ ਸੈਕ੍ਰੇਟਰੀ ਹੈ, ਉਨ੍ਹਾਂ ਨੇ ਜਿਵੇਂ ਲੋਕਤੰਤਰ ਦਾ ਕਤਲ ਕੀਤਾ ਹੈ, ਜਿਸ ਤਹਿਤ ਚੰਡੀਗੜ੍ਹ ਦੇ ਲੋਕ, ਆਮ ਆਦਮੀ ਪਾਰਟੀ ਦੇ ਸਾਰੇ ਕੌਂਸਲਰਾਂ ਤੇ ਵੱਡੇ ਨੇਤਾਵਾਂ ਵੱਲੋਂ ਇਸ ਧਰਨੇ ਨੂੰ ਜਾਰੀ ਰੱਖਣ ਦਾ ਫੈਸਲਾ ਲਿਆ ਗਿਆ ਹੈ। ਜਦੋਂ ਤੱਕ ਇਹ ਮੇਅਰ ਨਹੀਂ ਹਟਾਇਆ ਜਾਂਦਾ। ਉਨ੍ਹਾਂ ਦੱਸਿਆ ਕਿ ਸੁਪਰੀਮ ਕੋਰਟ ਵਿਚ ਵੀ ਭਲਕੇ ਸਵੇਰੇ 11 ਵਜੇ ਇਸ ‘ਤੇ ਸੁਣਵਾਈ ਹੋਵੇਗੀ। ਉਨ੍ਹਾਂ ਪ੍ਰੀਜਾਈਡਿੰਗ ਅਫਸਰ ਉਤੇ ਕਾਰਵਾਈ ਦੀ ਮੰਗ ਕੀਤੀ ਹੈ। ਲੋਕਤੰਤਰ ਨੂੰ ਬਚਾਉਣ ਲਈ ਇਹ ਧਰਨਾ ਰੱਖਿਆ ਗਿਆ ਹੈ।