ਫਰੀਦਕੋਟ, 12ਫਰਵਰੀ (ਵਿਪਨ ਕੁਮਾਰ ਮਿਤੱਲ) ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਯੂਨੀਵਰਸਿਟੀ ਕਾਲਿਜ ਆਫ ਨਰਸਿੰਗ (ਯੂਕੋਨ) ਵਿਖੇ ਨੈਸ਼ਨਲ ਡੀ-ਵਾਰਮਿੰਗ ਦਿਵਸ ਮਨਾਇਆ ਗਿਆ। ਇਸ ਸਮੇਂ ਯੂਕੋਨ ਪ੍ਰਿੰਸੀਪਲ ਡਾ. ਹਰਦੀਪ ਕੌਰ ਮੱਲ, ਐਸੋਸੀਏਟ ਪ੍ਰੋਫੈਸਰ ਵੰਦਨਾ, ਨਰਸਿੰਗ ਟਿਊਟਰ ਹਰਪ੍ਰੀਤ ਕੌਰ, ਸਿਮਰਨਜੀਤ ਕੌਰ, ਰੇਨੂੰ ਸੰਧੂ ਅਤੇ ਬੱਚਾ ਵਿਭਾਗ ਦੇ ਮੁਖੀ ਡਾ. ਸ਼ਸੀਕਾਂਤ ਧੀਰ ਨੇ ਸਾਂਝੇ ਤੌਰ ’ਤੇ ਸਮਾਰੋਹ ਦੀ ਅਗਵਾਈ ਕੀਤੀ। ਸਮਾਰੋਹ ਦੌਰਾਨ ਬੱਚਾ ਵਿਭਾਗ ਵਿਚ ਦਾਖਲ ਬੱਚਿਆਂ ਦੇ ਮਾਪੇ ਅਤੇ ਬੱਚਾ ਓ.ਪੀ.ਡੀ. ਵਿਚ ਆਏ ਹੋਏ ਮਾਪਿਆਂ ਅਤੇ ਹੋਰਨਾਂ ਨੂੰ ਪੇਟ ਦੇ ਕੀੜਿਆਂ ਅਤੇ ਇਸਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਤੀ ਗਈ। ਸਮਾਰੋਹ ਦੌਰਾਨ ਪ੍ਰਿੰਸੀਪਲ ਡਾ. ਮੱਲ ਨੇ ਕਿਹਾ ਕਿ ਨੈਸ਼ਨਲ ਡੀ-ਵਾਰਮਿੰਗ ਪ੍ਰੋਗਰਾਮ ਦੁਨੀਆ ਦੇ ਵੱਡੇ ਪ੍ਰੋਗਰਾਮਾਂ ਵਿਚ ਸ਼ਾਮਲ ਹੈ। ਪੇਟ ਦੇ ਕੀੜੇ ਚਾਹੇ ਬੱਚਿਆਂ ਜਾਂ ਵੱਡਿਆਂ ਦੇ ਪੇਟ ਵਿਚ ਹੋਣ ਬਹੁਤ ਹੀ ਹਾਨੀਕਾਰਕ ਹੁੰਦੇ ਹਨ। ਹਰ ਮਾਂ-ਬਾਪ ਨੂੰ ਇਸ ਲਈ ਸੁਚੇਤ ਹੋਣ ਦੀ ਜਰੂਰਤ ਹੈ। ਸਮਾਰੋਹ ਦੌਰਾਨ ਵਿਦਿਆਰਥੀਆਂ ਨੇ ਜਾਗ੍ਰਿਤੀ ਪੂਰਨ ਨਾਟਕ ਪੇਸ਼ ਕੀਤੇ ਅਤੇ ਬੱਚਿਆਂ ਦੇ ਪੇਟ ਵਿਚ ਪੈਦਾ ਹੋਣ ਵਾਲੇ ਕੀੜੇ, ਉਨ੍ਹਾਂ ਦੇ ਲੱਛਣ ਅਤੇ ਇਲਾਜ ਬਾਰੇ ਅਹਿਮ ਜਾਣਕਾਰੀ ਦਿਤੀ। ਸਮਾਰੋਹ ਦੌਰਾਨ ਆਏ ਹੋਏ ਬੱਚਿਆਂ ਦੇ ਮਾਪੇ ਅਤੇ ਹੋਰ ਯੂਕੋਨ ਵੱਲੋਂ ਕੀਤੇ ਗਏ ਇਸ ਉਪਰਾਲੇ ਤੋਂ ਬਹੁਤ ਪ੍ਰਭਾਵਿਤ ਹੋਏ, ਉਨ੍ਹਾਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਆਮ ਲੋਕਾਂ ਲਈ ਬਹੁਤ ਸਹਾਇਕ ਸਿੱਧ ਹੋ ਸਕਦੇ ਹਨ। ਸਮਾਰੋਹ ਦੌਰਾਨ ਮੌਜੂਦ ਮਾਪਿਆਂ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਬੱਚਿਆਂ ਦੇ ਜੀਵਨ ਲਈ ਬਹੁਤ ਲਾਭਦਾਇਕ ਸਿੱਧ ਹੋ ਸਕਦੇ ਹਨ. ਮਾਪਿਆਂ ਨੇ ਨੈਸ਼ਨਲ ਡੀ -ਵਾਰਮਿੰਗ ਦਿਵਸ ਮੌਕੇ ਪਿ੍ੰ: ਮੈਡਮ ਡਾ: ਬੱਲ ਅਤੇ ਸਮੁੱਚੀ ਟੀਮ ਦੇ ਇਸ ਸਫਲ ਆਯੋਜਨ ਲਈ ਉਨ੍ਹਾਂ ਦੀ ਪ੍ਸੰਸ਼ਾ ਕਰਦੇ ਹੋਏ ਵਧਾਈ ਦਿੱਤੀ. ਸਮਾਰੋਹ ਦੌਰਾਨ ਐਸੋਸੀਏਟ ਪ੍ਰੋਫੈਸਰ ਹੇਮੰਤ ਕੁਮਾਰ ਸੈਣੀ, ਡਾ. ਗੁਰਮੀਤ ਕੌਰ, ਡਾ. ਸੀਮਾ ਰਾਏ ਅਤੇ ਬੱਚਾ ਵਿਭਾਗ ਦਾ ਸਮੂਹ ਨਰਸਿੰਗ ਸਟਾਫ ਵੀ ਸ਼ਾਮਿਲ ਹੋਇਆ।