ਪਿਛਲੇ ਦਿੰਨੀ ਪਾਰਟੀ ਤੋ ਨਰਾਜ਼ ਚੱਲ ਰਹੇ ਯੂਥ ਆਗੂ – ਨਿਰਵੈਰ ਸਿੰਘ ਸਾਜਨ ( ਜਰਨਲ ਸਕੱਤਰ ਯੂਥ ਅਕਾਲੀਦਲ ਪੰਜਾਬ ) ਅਤੇ ਹਰਮਨਪ੍ਰੀਤ ਸਿੰਘ ਅਸੀਜਾ ,ਜਿੰਨਾ ਨੂੰ ਪਾਰਟੀ ਨੇ ਯੂਥ ਅਕਾਲੀਦਲ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਸੀ ਉਹਨਾਂ ਨੇ ਪਿਛਲੇ ਦਿਨੀਂ ਆਪਣੇ ਔਹਦੇ ਤੋਂ ਅਸਤੀਫਾ ਦੇ ਦਿੱਤੇ ਸਨ । ਜਿੰਨਾ ਦੇ ਹੱਕ ਵਿਚ ਅੱਜ ਸੈਂਕੜੇ ਯੂਥ ਆਗੂਆਂ ਨੇ ਆਪਣੇ ਆਪਣੇ ਔਹਦਿਆਂ ਤੋ ਅਸਤੀਫੇ ਦੇ ਦਿੱਤੇ ਹਨ । ਹਰਮਨ ਅਸੀਜਾ ਅਤੇ ਸਾਜਨ ਚਾਵਲਾ ਜਲੰਧਰ ਯੂਥ ਅਕਾਲੀਦਲ ਦੇ ਪੁਰਬ ਪ੍ਰਧਾਨ ਸੁਖਮਿੰਦਰ ਸਿੰਘ ਰਾਜਪਾਲ ਦੇ ਕਰੀਬੀਆਂ ਵਿੱਚੋਂ ਹਨ ਅਤੇ ਪਾਰਟੀ ਵਿਚ ਕਾਫ਼ੀ ਲੰਬੇ ਸਮੇ ਤੋ ਕੰਮ ਕਰ ਰਹੇ ਸਨ । ਦੋਨੋਂ ਨੌਜਵਾਨ ਰਾਜਪਾਲ ਧੜੇ ਦੇ ਆਗੂਆਂ ਅਤੇ ਜਲੰਧਰ ਦੇ ਯੂਥ ਵਿਚ ਵੀ ਇਕ ਚੰਗੀ ਪਕੜ ਰੱਖਦੇ ਹਨ । ਪਰ ਪਾਰਟੀ ਦੇ ਕੁਝ ਲੀਡਰਆੰ ਦੀਆਂ ਗ਼ਲਤ ਨੀਤੀਆਂ ਤੋ ਨਰਾਜ਼ ਹੋ ਕੇ ਓਹਨਾ ਨੇ ਆਪਣੇ ਔਹਦੇ ਤੋਂ ਅਸਤੀਫਾ ਦੇ ਦਿੱਤੇ ਸਨ । ਜਦੋ ਇਸ ਬਾਰੇ ਅਸੀਜਾ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਦੱਸਿਆ ਕਿ ਜਲੰਧਰ ਸ਼ਹਿਰ ਦੇ ਕੁਝ ਵਡੇ ਲੀਡਰ ਪਾਰਟੀ ਵਿੱਚ ਉਹਨਾਂ ਬੰਦਿਆ ਨੂੰ ਚੱਕਦੇ ਹਨ ਜੋ ਓਹਨਾ ਨਾਲ ਗੱਡੀ ਵਿਚ ਬੈਠੇ ਹੁੰਦੇ ਹਨ ਉਹਨਾਂ ਨੂੰ ਬੱਸ ਉਹ ਬੰਦੇ ਚਾਹਿਦੇ ਹਨ ਜੋ ਉਹਨਾਂ ਦੀ ਚਾਪਲੂਸੀ ਕਰਦੇ ਰਹਿਣ ਚਾਹੇ ਉਹ ਬੰਦੇ ਨਾਲ 2 ਬੰਦੇ ਵੀ ਨਾਂ ਤੁਰਦੇ ਹੋਨ। ਇਕ ਪਾਸੇ ਜਿੱਥੇ ਸਾਡੇ ਵਰਗੇ ਵਰਕਰਾਂ ਨੇ ਦਿਨ ਰਾਤ ਪਾਰਟੀ ਵਿੱਚ ਮਿਹਨਤ ਕਰ ਕੇ ਅੱਜ ਕੋਈ ਮੁਕਾਮ ਹਾਸਲ ਕਿੱਤਾ ਹੋਏ ਤੇ ਦੂਜੀ ਤਰਫ਼ ਕਲ ਦੇ ਆਏ ਨੌਜਵਾਨ ਉਹਨਾਂ ਦੇ ਬਰਾਬਰ ਲੀਆ ਕੇ ਬਠਾ ਦਿੱਤੇ ਜਾਨ ਜਿੰਨੇ ਨੇ ਪਾਰਟੀ ਤੇ ਹਿਤ ਵਿੱਚ ਇਕ ਨਾਰਾ ਵੀ ਨਾ ਲਗਾਇਆ ਹੋਏ ਇਸ ਕਰਕੇ ਪਾਰਟੀ ਦਾ ਦਿਨੋ-ਦਿਨ ਨੁਕਸਾਨ ਹੋ ਰਿਹਾ ਹੈ ਕਿਉ ਕਿ ਜਿਸ ਬੰਦੇ ਨੇ ਦਿਨ ਰਾਤ ਗਰਾਊਂਡ ਲੈਵਲ ਤੇ ਮਿਹਨਤ ਕੀਤੀ ਹੋਏ ਤੇ ਦੂਜੀ ਤਰਫ ਲੀਡਰਾਂ ਦੇ ਚਾਪਲੂਸ ਬੰਦੇ ਹੋਣ ਜੋ ਬਿਨਾ ਕੁਝ ਕਿਤੇ ਹੀ ਔਹਦੇਦਾਰ ਬਣ ਜਾਨ ਉਥੇ ਫਿਰ ਸਭ ਦੇ ਦਿੱਲ ਵਿੱਚ ਖ਼ਿਆਲ ਅੰਦਾ ਹੈ ਕਿ ਅਪਾਂ ਵੀ ਜ਼ਮੀਨੀ ਪੱਦਰ ਤੇ ਕੰਮ ਸ਼ਾਡ ਕੇ ਕਿਸੇ ਵੱਡੇ ਲੀਡਰ ਦੀ ਚਾਪਲੂਸੀ ਕਰ ਕ ਉਹੀ ਮੁਕਾਮ ਤੇ ਪੋਹੰਚ ਜਾਂਦੇ ਹਾਂ ਜਿੱਥੇ ਏਨਾ ਸਾਲ ਦੀ ਮਿਹਨਤ ਕਰ ਕੇ ਪੋਹੰਚਿਆ ਜਾਂਦਾ ਹੈ । ਸਾਜਨ ਦਾ ਕਹਿਣਾ ਸੀ ਕਿ ਅੱਜ ਜਲੰਧਰ ਵਿੱਚ ਇਹ ਹਾਲ ਬੰਨ ਚੁੱਕੇ ਹਨ ਕਿ ਰਿਓਰੀਆਂ ਵਾਂਗ ਔਹਦੇ ਵੰਡ ਕੇ ਕੁਝ ਲੀਡਰ ਔਹਦੇ ਦੀ ਅਹਮੀਅਤ ਨੀ ਖ਼ਤਮ ਕਰ ਰਹੇ ਹਨ ਜੋ ਸਾਨੂੰ ਮਨਜੂਰ ਨਹੀ ਜਿਸ ਦੇ ਚਲਦੇ ਅਸੀ ਆਪਣੇ ਔਹਦੇ ਤੋ ਅਸਤੀਫਾ ਦੇ ਦਿੱਤਾ ਸੀ ਕਿਉਕਿ ਅੱਸੀ ਪਹਿਲਾ ਵੀ ਮੇਹਨਤ ਕਰ ਕੇ ਕਿਸੇ ਮੁਕਾਮ ਤੇ ਪੋਹੰਚੇ ਸੀ ਨਾ ਕਿ ਚਾਪਲੂਸੀ ਕਰਕੇ । ਜਦੋ ਤੱਕ ਇਸ ਤਰਾਂ ਦੇ ਆਗੂ ਜਲੰਧਰ ਦੀ ਕਮਾਂਡ ਸੰਭਾਲ ਰਹੇ ਹਨ ਜਿੰਨਾ ਨੂੰ ਕੰਮ ਕਰਨ ਵਾਲੇ ਬੰਦਿਆਂ ਨਾਲੋਂ ਚਾਪਲੂਸੀ ਕਰਨ ਵਾਲੇ ਬੰਦਾ ਜਿਆਦਾ ਚੰਗੇ ਲਗਦੇ ਹਨ ਉਹਦੋ ਤੱਕ ਅੱਸੀ ਪਾਰਟੀ ਦੇ ਹਿੱਤ ਵਿੱਚ ਕੰਮ ਨਹੀ ਕਰ ਸਕਦੇ