Skip to content
ਜਲੰਧਰ (ਪ੍ਰਿਤਪਾਲ ਸਿੰਘ)- ਬਹੁਤ ਹੀ ਮੰਦਭਾਗੀ ਖਬਰ ਬਸਤੀ ਸ਼ੇਖ ਦੇ ਇਲਾਕੇ ਵਿੱਚੋਂ ਮਿਲੀ ਹੈ ਕਿ ਇੰਦਰਜੀਤ ਸਿੰਘ ਛਾਬੜਾ ਸਪੁੱਤਰ ਲੇਟ ਸਰਦਾਰ ਹਰਭਜਨ ਸਿੰਘ ਛਾਬੜਾ ਜੋ ਕਿ ਉਜਾਲਾ ਨਗਰ ਵਿੱਚ ਰਹਿਣ ਵਾਲੇ ਸਨ ਪਿਛਲੇ 15-20 ਦਿਨ ਤੋਂ ਬਿਮਾਰ ਚੱਲ ਰਹੇ ਸਨ ਤੇ ਕਿਸੇ ਨਿੱਜੀ ਹਸਪਤਾਲ ਵਿੱਚ ਦਾਖਲ ਸਨ। ਕੱਲ ਅਚਾਨਕ ਬਿਮਾਰੀ ਨੂੰ ਨਾ ਝਲਦੇ ਹੋਏ ਆਪਣੇ ਸਵਾਸਾਂ ਦੀ ਮਾਲਾ ਨੂੰ ਪੂਰਾ ਕਰਦੇ ਹੋਏ ਇੰਦਰਜੀਤ ਸਿੰਘ ਛਾਬੜਾ ਜੀ ਇਸ ਸੰਸਾਰ ਨੂੰ ਅਲਵਿਦਾ ਆਖ ਗਏ। ਇੰਦਰਜੀਤ ਸਿੰਘ ਛਾਬੜਾ ਜੀ ਬਹੁਤ ਹੀ ਚੰਗੇ ਸੁਭਾਅ ਦੇ ਮਾਲਕ ਸਨ ਤੇ ਹਮੇਸ਼ਾ ਹੀ ਉਹਨਾਂ ਨੇ ਸਮਾਜ ਦੇ ਲੋਕਾਂ ਦੀ ਸੇਵਾ ਕੀਤੀ ਹੈ। ਇਸ ਮੌਕੇ ਸਾਬਕਾ ਕੌਂਸਲਰ ਸਰਦਾਰ ਮਨਜੀਤ ਸਿੰਘ ਟੀਟੂ ਨੇ ਵੀ ਅਫਸੋਸ ਪ੍ਰਗਟ ਕੀਤਾ ਤੇ ਕਿਹਾ ਕਿ ਛਾਬੜਾ ਪਰਿਵਾਰ ਹਮੇਸ਼ਾ ਹੀ ਸਮਾਜ ਦੇ ਚੰਗੇ ਕੰਮਾਂ ਵਿੱਚ ਵਿਚਰਦਾ ਰਿਹਾ ਹੈ ਤੇ ਇਸ ਪਰਿਵਾਰ ਨਾਲ ਹਮੇਸ਼ਾ ਉਹਨਾਂ ਦੀ ਸਾਂਝ ਰਹੀ ਹੈ ਅੱਜ ਇਸ ਦੁੱਖ ਦੀ ਘੜੀ ਵਿੱਚ ਅਸੀਂ ਇਹਨਾਂ ਦੇ ਨਾਲ ਖੜੇ ਹਾਂ। ਇੰਦਰਜੀਤ ਸਿੰਘ ਛਾਬੜਾ ਜੀ ਦੇ ਭਰਾ ਤਰਲੋਚਨ ਸਿੰਘ ਛਾਬੜਾ ਨੇ ਦੱਸਿਆ ਕਿ ਉਹਨਾਂ ਦਾ ਅੰਤਿਮ ਸੰਸਕਾਰ ਅੱਜ 29 ਮਈ 2024 ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਨੇੜੇ ਘਾਹ ਮੰਡੀ ਬਸਤੀ ਸ਼ੇਖ ਵਿਖੇ ਕੀਤਾ ਜਾਵੇਗਾ।
Post Views: 2,833
Related