ਜਲੰਧਰ ( ਵਿੱਕੀ ਸੂਰੀ ) ਜਲੰਧਰ ਦੇ ਵੈਸਟ ਹਲਕੇ ਵਿੱਚ ਅੱਜ ਕੱਲ ਗੈਰ ਸਿਲੰਡਰ ਕਈ ਜਗ੍ਹਾ ਤੇ ਘਰਾਂ ਦੇ ਵਿੱਚ ਚੋਰੀ ਛਿਪੇ ਭਰੇ ਜਾ ਰਹੇ ਹਨ ਅਤੇ ਕਈ ਦੁਕਾਨਾਂ ਤੇ ਵੀ ਭਰੇ ਜਾਂਦੇ ਹਨ। ਜਿੱਥੇ ਕਿ ਇਹ ਮੁਲਾਜ਼ਮ ਗੈਸ ਏਜੰਸੀ ਦੇ ਮਾਲਕਾਂ ਨੂੰ ਚੂਨਾ ਲਾ ਰਹੇ ਹਨ। ਉਥੇ ਹੀ ਆਮ ਗਰੀਬ ਲੋਕਾਂ ਨੂੰ ਵੀ ਚੂਨਾ ਲਗਾਇਆ ਜਾ ਰਿਹਾ ਹੈ।ਇਹ ਦੱਸਿਆ ਜਾਂਦਾ ਹੈ ਕਿ ਹਰ ਸਿਲੰਡਰ ਦੇ ਵਿੱਚੋਂ ਤਕਰੀਬਨ ਕਿਲੋ- ਡੇਢ ਕਿਲੋ ਗੈਸ ਕੱਢ ਲਈ ਜਾਂਦੀ ਹੈ। ਤੇ ਉਸ ਨੂੰ ਬਲੈਕ ਕਰਕੇ ਮੋਟੇ ਪੈਸੇ ਕਮਾਏ ਜਾਂਦੇ ਹਨ । ਲੋਕਾਂ ਦਾ ਇਸ ਸਿਲੰਡਰ ਭਰਨ ਨੂੰ ਲੈ ਕੇ ਅਤੇ ਮੁਹੱਲਾ ਨਿਵਾਸੀ ਦਬੀ ਜਬਾਨ ਵਿੱਚ ਕਹਿੰਦੇ ਹਨ ਕਿ ਸਿਲੰਡਰ ਜਦੋਂ ਸਿਲੰਡਰ ਭਰਦੇ ਹਨ ਤੇ ਇਲਾਕੇ ਵਿੱਚ ਬੜੀ ਬਦਬੂ ਫੈਲਦੀ ਹੈ ਅਤੇ ਇਸ ਦੇ ਨਾਲ ਕੋਈ ਵੀ ਵੱਡਾ ਹਾਦਸਾ ਹੋ ਸਕਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਚੋਰਾਂ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਵੇ ।ਅਗਲੇ ਭਾਗ ਵਿੱਚ ਅਸੀਂ ਹੋਰ ਇਹਨਾਂ ਲੋਕਾਂ ਦੇ ਕਈ ਖੁਲਾਸੇ ਕਰਾਂਗੇ।