ਜਲੰਧਰ ( ਵਿੱਕੀ ਸੂਰੀ ) ਬਸਤੀ ਸ਼ੇਖ ਵੈਸਟ ਹਲਕੇ ਚ ਪੈਂਦੇ ਡਿਵੀਜ਼ਨ ਨੰਬਰ ਪੰਜ ਦੇ ਇਲਾਕੇ ਦੇ ਪਾਰਕਾਂ ਵਿੱਚ ਨਸ਼ੇ ਦਾ ਕਾਰੋਬਾਰ ਮੋਟੇ ਲੈਵਲ ਤੇ ਚੱਲ ਰਿਹਾ ਹੈ। ਇਦਾਂ ਲੱਗਦਾ ਹੈ ਕਿ ਪੁਲਿਸ ਨੇ ਅੱਖਾਂ ਤੇ ਪੱਟੀ ਬੰਨੀ ਹੋਈ ਹੈ। ਆਲੇ ਦੁਆਲੇ ਮਹੱਲੇ ਦੇ ਲੋਕ ਪਰੇਸ਼ਾਨ ਹੋਏ ਪਏ ਹਨ। ਲੋਕ ਦਬੀ ਜਬਾਨ ਦੇ ਵਿੱਚ ਕਹਿਣ ਤੋਂ ਵੀ ਡਰਦੇ ਹਨ ਕਿ ਇੱਥੇ ਸੈਰ ਕਰਨੀ ਵੀ ਭਾਰੀ ਹੋਈ ਪਈ ਹੈ ਕਿਉਂਕਿ ਲੜਕੇ ਨਸ਼ੇ ਕਰਕੇ ਲੜਾਈ ਝਗੜੇ ਕਰਦੇ ਹਨ ਅਤੇ ਲੁਟਾ ਖੋਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਹੋ ਜਿਹਾ ਮਾਮਲਾ ਕੱਲ ਇੱਕ ਬਸਤੀ ਸ਼ੇਖ ਦੇ ਮਹੱਲਾ ਬੋਰਡ ਦੇ ਵਿੱਚ ਹੋਇਆ ਜਿਸ ਵਿੱਚ ਚਾਰ ਨੌਜਵਾਨ ਨਸ਼ੇ ਨਾਲ ਧੁੱਤ ਕਿਸੇ ਘਰ ਦੀਆਂ ਲੋਹੇ ਦੀਆਂ ਗਰੀਲਾਂ ਚੱਕ ਕੇ ਫਰਾਰ ਹੋ ਗਏ। ਜਦੋਂ ਮੁਹੱਲਾ ਨਿਵਾਸੀਆਂ ਵਲੋਂ ਡਿਵੀਜ਼ਨ ਨੰਬਰ ਪੰਜ ਦੇ ਵਿੱਚ ਦੇਰ ਰਾਤ ਸ਼ਿਕਾਇਤ ਦਿੱਤੀ ਗਈ ਤੇ ਉਹ ਲੜਕੇ ਮੁਹੱਲੇ ਵਾਲਿਆਂ ਨੂੰ ਡਰਾਉਣ ਅਤੇ ਧਮਕਾਉਣ ਲੱਗ ਪਏ ,ਪਰ ਪੁਲਿਸ ਵੱਲੋਂ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ।