ਫਰੀਦਕੋਟ : ਕੋਟਕਪੂਰਾ ਰੋਡ ‘ਤੇ ਨਹਿਰਾਂ ਉਪਰ ਚੱਲ ਰਹੇ ਨਵੇਂ ਪੁਲਾਂ ਦੇ ਨਿਰਮਾਣ ਤਹਿਤ ਰਸਤੇ ਨੂੰ ਬੇਰੀਕੇਟ ਲਗਾ ਕੇ ਬੰਦ ਕੀਤਾ ਹੋਇਆ ਹੈ ਪਰ ਦੇਰ ਰਾਤ ਸ਼ਹਿਰ ਵਾਲੇ ਪਾਸੇ ਤੋਂ ਆ ਰਹੀ ਇੱਕ ਤੇਜ਼ ਰਫਤਾਰ ਸਵਿਫਟ ਡਿਜ਼ਾਇਰ ਕਾਰ ਬੇਰੀਕੇਟ ਤੋੜ ਪੁਲ ਦੇ ਨਿਰਮਾਣ ਲਈ ਪੱਟੇ ਗਏ ਟੋਏ ਵਿੱਚ ਜ਼ਾ ਡਿੱਗੀ।ਜਾਣਕਾਰੀ ਦਿੰਦੇ ਹੋਏ PCR ਮੁਲਾਜ਼ਮ ਨੇ ਦੱਸਿਆ ਕਿ ਰਾਤ ਕਰੀਬ ਸਾਢੇ 12 ਵਜੇ ਜਦ ਉਹ ਡੀਸੀ ਸਾਹਿਬ ਦੀ ਕੋਠੀ ਨਜ਼ਦੀਕ ਡਿਊਟੀ ‘ਤੇ ਸਨ ਤਾਂ ਜ਼ੋਰਦਾਰ ਆਵਾਜ਼ ਆਈ ਅਤੇ ਜਦ ਅਸੀਂ ਭੱਜ ਕੇ ਮੌਕੇ ‘ਤੇ ਆਏ ਤਾਂ ਦੇਖਿਆ ਕਿ ਇੱਕ ਕਾਰ ਪੁਲ ਬਣਨ ਲਈ ਪੁਟੇ ਟੋਏ ‘ਚ ਡਿੱਗ ਗਈ ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਲਾਈਨ ਦੀ ਗਾਰਦ ਨੂੰ ਵੀ ਸੱਦਿਆ ਅਤੇ ਮੌਕੇ ਤੋ ਕਾਰ ‘ਚ ਸਵਾਰ ਨੌਜਵਾਨ ਨੂੰ ਬਾਹਰ ਕੱਢਿਆ ਜਿਸ ਦੇ ਮਾਮੂਲੀ ਸੱਟਾਂ ਵੱਜੀਆਂ ਸਨ ਪਰ ਬਹੁਤ ਵੱਡਾ ਬਚਾਅ ਹੋ ਗਿਆ।ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਪਾਰਕ ਐਵਨਿਓ ਦਾ ਰਹਿਣ ਵਾਲਾ ਹੈ ਜਿਸਨੂੰ ਇਲਾਜ ਲਈ ਗੁਰੂ ਗੋਬਿੰਦ ਸਿੰਘ ਮੇਡੀਕਲ ਹਸਪਤਾਲ ਪਹੁੰਚਾਇਆ ਗਿਆ ਹੈ।