ਨੈਸ਼ਨਲ ਹਾਈਵੇ ‘ਤੇ ਵੱਡਾ ਹਾਦਸਾ ਵਾਪਰਿਆ ਹੈ ਜਿਸ ਵਿਚ 4 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਜਾਣਕਾਰੀ ਮੁਤਾਬਕ ਜ਼ੀਰਾ ਨੈਸ਼ਨਲ ਹਾਈਵੇ ‘ਤੇ ਅੰਮ੍ਰਿਤਸਰ ਰੋਡ ‘ਤੇ ਸਥਿਤ ਪਿੰਡ ਮਲਸੀਆਂ ਕੋਲ ਉਸ ਸਮੇਂ ਭਿਆਨਕ ਹਾਦਸਾ ਵਾਪਰ ਗਿਆ ਜਦੋਂ ਇਕ ਕ੍ਰੇਟਾ ਕਾਰ ਕੈਂਟਰ ਨਾਲ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕ੍ਰੇਟਾ ਦੇ ਪਰਖੱਚੇ ਉਡ ਗਏ। ਘਟਨਾ ਵਿਚ ਸਾਢੇ 6 ਸਾਲਾ ਲੜਕੀ, ਇਕ ਮਹਿਲਾ ਤੇ ਇਕ ਪੁਰਸ਼ ਸਣੇ 4 ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਸਦਰ ਜੀਰਾ ਥਾਣੇ ਦੇ SHO ਨੇ ਦੱਸਿਆ ਕਿ ਉਨ੍ਹਾਂ ਨੂੰ ਖਬਰ ਮਿਲੀ ਸੀ ਕਿ ਪਿੰਡ ਮਲਸੀਆਂ ਕੋਲ ਇਕ ਕ੍ਰੇਟਾ ਕਾਰ ਤੇ ਕੈਂਟਰ ਵਿਚ ਜ਼ੋਰਦਾਰ ਟੱਕਰ ਹੋ ਗਈ ਹੈ ਜਿਸ ਦੇ ਬਾਅਦ ਉਹ ਮੌਕੇ ‘ਤੇ ਪਹੁੰਚੇ ਤੇ ਜਖਮੀਆਂ ਨੂੰ ਹਸਪਤਾਲ ਪਹੁੰਚਾਇਆ। ਉਨ੍ਹਾਂ ਦੱਸਿਆ ਕਿ ਹਾਦਸੇ ਵਿਚ 10 ਸਾਲਾ ਬੱਚੀ ਸਣੇ 4 ਲੋਕਾਂ ਦੀ ਮੌਤ ਹੋ ਗਈ।