ਬਰੈਂਪਟਨ ਤੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਇਕ ਘਰ ਨੂੰ ਵੀਰਵਾਰ ਰਾਤ ਨੂੰ ਅੱਗ ਲੱਗ ਗਈ। ਘਰ ਵਿਚ ਕਿਰਾਏ ‘ਤੇ ਰਹਿੰਦੇ ਪੰਜਾਬੀ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ, ਜਦੋਂਕਿ ਗਰਰਵਤੀ ਔਰਤ ਸਮੇਤ 4 ਜਣੇ ਗੰਭੀਰ ਜ਼ਖ਼ਮੀ ਹੋ ਗਏ। ਪੰਜਾਬੀ ਦੱਸੇ ਜਾਂਦੇ ਪਰਿਵਾਰ ਦੇ 2 ਮੈਂਬਰ ਅਜੇ ਲਾਪਤਾ ਹਨ। ਇਸ ਘਰ ਦਾ ਮਕਾਨ ਮਾਲਕ ਵੀ ਪੰਜਾਬੀ ਹੀ ਦੱਸਿਆ ਜਾਂਦਾ ਹੈ। ਫਾਇਰ ਬ੍ਰਿਗੇਡ ਅਧਿਕਾਰੀ ਨੇ ਦੱਸਿਆ ਕਿ ਅੰਦਰੋਂ ਇਕ ਬੱਚੇ ਅਤੇ 2 ਜਣਿਆਂ ਦੀਆਂ ਲਾਸ਼ਾ ਮਿਲੀਆਂ। ਪਰਿਵਾਰ ਦੇ 4 ਜਣੇ ਜਿਨ੍ਹਾਂ ‘ਚ ਇਕ ਗਰਭਵਤੀ ਔਰਤ ‘ਤੇ 5 ਸਾਲ ਦਾ ਬੱਚਾ ਸੀ, ਨੇ ਤੀਜੀ ਮੰਜਿਲ ਤੋਂ ਖਿੜਕੀ ਰਾਹੀਂ ਛਾਲ ਮਾਰ ਕੇ ਆਪਣੀਆਂ ਜਾਨਾਂ ਬਚਾਈਆਂ ਪਰ ਉਹ ਗੰਭੀਰ ਜ਼ਖ਼ਮੀ ਹੋ ਗਏ। ਪਰਿਵਾਰ ਦੇ ਕਿਸੇ ਮੈਂਬਰ ਦੀ ਪਛਾਣ ਅਜੇ ਅਧਿਕਾਰਤ ਤੌਰ ‘ਤੇ ਜਨਤਕ ਨਹੀਂ ਕੀਤੀ ਗਈ ਪਰ ਆਂਢ-ਗੁਆਂਢ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪੰਜਾਬੀ ਹਨ ਤੇ ਕਈ ਸਾਲਾਂ ਤੋਂ ਕਿਰਾਏ ‘ਤੇ ਰਹਿੰਦੇ ਸਨ। ਉਂਟਾਰੀਓ ਦੇ ਮੁੱਖ ਮੰਤਰੀ ਨੇ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਹੈ।