ਆਖਿਰਕਾਰ ‘ਆਪ੍ਰੇਸ਼ਨ ਸਿੰਦੂਰ’ ਤਹਿਤ ਭਾਰਤੀ ਫੌਜੀ ਵੀਰਾਂ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ, ਉਹ ਪਾਕਿਸਤਾਨ ਨੂੰ ਕਦੇ ਵੀ ਭੁੱਲਣ ਵਾਲੀ ਨਹੀਂ ਹੈ। ਇਨ੍ਹਾਂ ਸਭ ਦੇ ਵਿਚਾਲੇ ਪਾਕਿਸਤਾਨ ਦੇ ਲੜਾਕੂ ਜਹਾਜ਼ ਨੂੰ ਵੀ ਢਹਿ ਢੇਰੀ ਕਰ ਦਿੱਤਾ ਗਿਆ ਹੈ। ਪਾਕਿਸਤਾਨ ਨੂੰ ਭਾਰੀ ਨੁਕਸਾਨ ਹੋਇਆ ਹੈ। ਭਾਰਤ ਨੇ ਰਾਫੇਲ, ਸੁਖੋਈ ਤੇ ਹੋਰ ਲੜਾਕੂ ਜਹਾਜ਼ਾਂ ਨਾਲ ਪਾਕਿਸਤਾਨ ਦੇ 9 ਅੱਤਵਾਦੀ ਟਿਕਾਣਿਆਂ ‘ਤੇ ਸਟ੍ਰਾਈਕ ਕੀਤੀ ਹੈ। ਭਾਰਤ ਨੇ ਆਕਾਸ਼ ਮਿਜ਼ਾਈਲ ਜ਼ਰੀਏ ਪਾਕਿਸਤਾਨ ਦੇ ਫਾਈਟਰ ਜੈੱਟ JF-17 ਨੂੰ ਢਹਿ ਢੇਰੀ ਕਰ ਦਿੱਤਾ ਹੈ। ਆਪ੍ਰੇਸ਼ਨ ਸਿੰਦੂਰ ਨੂੰ ਸਫਲਤਾ ਨਾਲ ਪੂਰਾ ਕਰਨ ਦੇ ਬਾਅਦ ਭਾਰਤ ਨੇ ਆਪਣੇ ਏਅਰ ਸਪੇਸ ਨੂੰ ਸੁਰੱਖਿਅਤ ਕਰਨ ਲਈ ਸਾਰੇ ਏਅਰ ਡਿਫੈਂਸ ਸਿਸਟਮ ਨੂੰ ਆਨ ਕਰ ਦਿੱਤਾ ਗਿਆ ਹੈ। ਭਾਰਤ ਦੀ ਹਵਾਈ ਫੌਜ ਪ੍ਰਣਾਲੀ ਜਿਸ ਵਿਚ ਐੱਸ-400, ਆਕਾਸ਼, ਬਰਾਕ-8 ਤੇ ਉਨਤ ਰਡਾਰ ਸ਼ਾਮਲ ਹਨ, ਇਹ ਸਾਰੇ ਏਅਰ ਡਿਫੈਂਸ ਸਿਸਟਮ ਪਾਕਿਸਤਾਨ ਦੇ ਹਵਾਈ ਖਤਰਿਆਂ ਨੂੰ ਨਸ਼ਟ ਕਰਨ ਵਿਚ ਪੂਰੀ ਤਰ੍ਹਾਂ ਸਮਰੱਥ ਹਨ। ਭਾਰਤ ਨੇ ਪਾਕਿਸਤਾਨ ਦੇ ਲੜਾਕੂ ਜਹਾਜ਼ ਐੱਫ-16 ਨੂੰ ਮਾਰ ਡੇਗਿਆ ਹੈ ਤੇ ਇਸ ਦੇ ਕੁਝ ਹੀ ਦੇਰ ਬਾਅਦ ਭਾਰਤ ਨੇ ਆਕਾਸ਼ ਮਿਜ਼ਾਈਲ ਦੇ ਜ਼ਰੀਏ JF-17 ਨੂੰ ਵੀ ਢੇਰ ਕਰ ਦਿੱਤਾ। ਇਹ ਇਕ ਚੀਨੀ ਫਾਈਟਰ ਜੈੱਟ ਸੀ ਜਿਸ ਨੂੰ ਪਾਕਿਸਤਾਨੀ ਪਾਇਲਟ ਉਡਾ ਰਿਹਾ ਸੀ।