Skip to content
ਪਿਛਲੇ ਦਿਨ ਹੀ ਪਿੰਡ ਮਾੜੀ ਗੌੜ ਸਿੰਘ ਦੇ ਰਹਿਣ ਵਾਲੇ ਬੱਚੇ ਦੀ ਭੇਦ-ਭਰੇ ਹਾਲਾਤਾਂ ਵਿੱਚ ਘਰ ਦੇ ਨਜ਼ਦੀਕ ਲੰਘਦੀ ਕਸੂਰ ਨਹਿਰ ਵਿੱਚੋਂ ਲਾਸ਼ ਬਰਾਮਦ ਹੋਈ ਸੀ। ਮਾਮਲੇ ‘ਚ ਜਾਂਚ ਦੌਰਾਨ ਸਾਹਮਣੇ ਆਇਆ ਕਿ ਬੱਚੇ ਦਾ ਕਤਲ ਕਿਸੇ ਹੋਰ ਨੇ ਨਹੀਂ ਸਗੋਂ ਉਸਦੇ ਹੀ ਚਚੇਰੇ ਭਰਾ ਨੇ ਕੀਤਾ ਹੈ। ਪੁਲਿਸ ਨੇ ਨਾਬਾਲਗ ਕਾਤਲ ਛਸਰੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਿਕਰਯੋਗ ਹੈ ਕਿ ਪੁਲਿਸ ਨੂੰ ਕਸੂਰ ਨਹਿਰ ਵਿੱਚੋਂ ਮ੍ਰਿਤਕ ਗੁਰਪਿਆਰ ਸਿੰਘ ਦੀ ਲਾਸ਼ ਬਰਾਮਦ ਹੋਈ ਸੀ। ਜਿਸ ਸਬੰਧੀ ਲਾਸ਼ ਬਰਾਮਦ ਹੋਣ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਪੁਲਿਸ ਨੂੰ ਦਿੱਤੀ ਗਈ ਜਾਣਕਾਰੀ ਵਿੱਚ ਖਦਸਾ ਜਾਹਿਰ ਕੀਤਾ ਕਿ ਉਹਨਾਂ ਦੇ ਬੱਚੇ ਦਾ ਕਤਲ ਕੀਤਾ ਗਿਆ ਹੈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਉਕਤ ਮਾਮਲੇ ਵਿੱਚ ਤਫਤੀਸ਼ ਆਰੰਭ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਨਬਾਲਕ ਲੜਕੇ ਦਾ ਕਤਲ ਕਰਕੇ ਉਸਨੂੰ ਕਸੂਰ ਨਹਿਰ ਵਿੱਚ ਸੁੱਟਿਆ ਗਿਆ ਹੈ ਅਤੇ ਕਤਲ ਕਰਨ ਵਾਲਾ ਕੋਈ ਹੋਰ ਨਹੀਂ ਉਸਦੇ ਚਾਚੇ ਦਾ ਹੀ ਪੁੱਤ ਹੈ ਜਿਸ ਦੀ ਪਹਿਚਾਣ ਨਵਦੀਪ ਸਿੰਘ ਉਰਫ ਵਿੱਕੀ ਵਜੋਂ ਹੋਈ ਹੈ।
ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਭਿੱਖੀਵਿੰਡ ਤੇ DSP ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਭੇਦ-ਭਰੇ ਹਾਲਾਤਾਂ ‘ਚ ਕਤਲ ਹੋਏ 9 ਸਾਲਾ ਬੱਚੇ ਦੇ ਮਾਮਲੇ ਵਿੱਚ ਭਿੱਖੀਵਿੰਡ ਪੁਲਿਸ ਨੇ ਮ੍ਰਿਤਕ ਦੇ ਚਾਚੇ ਦੇ ਪੁੱਤ ਨੂੰ ਦੌਰਾਨੇ ਤਫਤੀਸ਼ ਕਤਲ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਹੈ। ਨੌ ਸਾਲਾ ਬੱਚੇ ਗੁਰਪਿਆਰ ਸਿੰਘ ਵਾਸੀ ਪਿੰਡ ਮਾੜੀ ਗੌੜ ਸਿੰਘ ਨੂੰ ਮਾਰਨ ਦੀ ਵਜ੍ਹਾ ਰੰਜਿਸ਼ ਇਹ ਸੀ ਕਿ ਨਵਦੀਪ ਸਿੰਘ ਤੋਂ ਸਾਈਕਲ ਵੱਜਣ ਕਾਰਨ ਗੁਰਪਿਆਰ ਸਿੰਘ ਬੇਹੋਸ਼ ਹੋ ਗਿਆ ਸੀ।
ਡੀਐਸਪੀ ਨੇ ਕਿਹਾ ਕਿ ਕਾਤਲ ਨੂੰ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਉਸਨੇ ਆਪਣੀ ਇਸ ਹੈਵਾਨੀਅਤ ਨੂੰ ਛੁਪਾਉਣ ਲਈ ਗੁਰਪਿਆਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਨਜ਼ਦੀਕ ਲੰਘਦੀ ਕਸੂਰ ਨਹਿਰ ਵਿੱਚ ਸੁੱਟ ਦਿੱਤਾ ਅਤੇ ਆਪ ਹੀ ਖੁਦ ਨਾਲ ਬੱਚੇ ਨੂੰ ਲੱਭਣ ਦੇ ਬਹਾਨੇ ਲਾਸ਼ ਨੂੰ ਬਰਾਮਦ ਕਰਵਾਇਆ। ਭਿੱਖੀਵਿੰਡ ਪੁਲਿਸ ਵੱਲੋਂ ਨਵਦੀਪ ਸਿੰਘ ਜੋ ਕਿ ਨਾਬਾਲਕ ਹੈ ਨੂੰ ਕਤਲ ਮਾਮਲੇ ਵਿੱਚ ਨਾਮਜਦ ਕਰਕੇ ਇਸਦਾ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਇਸ ਕਤਲ ਦੀ ਸਾਜਿਸ ਵਿੱਚ ਹੋਰ ਕਿਸੇ ਦਾ ਹੱਥ ਤਾਂ ਨਹੀਂ ਹੈ।
Post Views: 2,062
Related