Skip to content
ਫਿਲੌਰ ਵਿੱਚ ਅੱਜ ਸਵੇਰੇ ਤੜਕਸਾਰ ਮਾਤਾ ਚਿੰਤਪੁਰਨੀ ਵਿਖੇ ਮੱਥਾ ਟੇਕ ਕੇ ਵਾਪਿਸ ਪਰਤ ਰਹੇ ਇੱਕ ਪਰਿਵਾਰ ਨਾਲ ਦਰਦਨਾਕ ਸੜਕ ਹਾਦਸਾ ਵਾਪਰ ਜਾਣ ਦੀ ਖਬਰ ਸਾਹਮਣੇ ਆਈ ਹੈ। ਤੇਜ਼ ਰਫਤਾਰ ਕਾਰ ਦੀ ਟ੍ਰੈਕਟਰ-ਟਰਾਲੀ ਵਿਚਕਾਰ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿੱਚ ਕਾਰ ‘ਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਛੇ ਲੋਕ ਜ਼ਖਮੀ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ।
ਇਸ ਸਬੰਧ ਵਿੱਚ ਮੌਕੇ ਤੇ ਪੁੱਜੇ ਥਾਣਾ ਫਿਲੌਰ ਦੇ ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਫਿਲੌਰ ਨੇੜੇ ਇੱਕ ਕਾਰ ਅੱਗੇ ਜਾ ਰਹੇ ਟ੍ਰੈਕਟਰ ਟਰਾਲੀ ਵਿੱਚੋ ਜ਼ੋਰ ਨਾਲ ਜਾ ਵੱਜੀ। ਮੌਕੇ ਤੇ ਪਹੁੰਚੀ ਪੁਲਿਸ ਪਾਰਟੀ ਨੇ ਜਖ਼ਮੀਆਂ ਨੂੰ ਇਲਾਜ ਲਈ ਤਰੁੰਤ ਸਿਵਲ ਹਸਪਤਾਲ ਫਿਲੌਰ ਵਿਖੇ ਭੇਜਿਆ। ਕਾਰ ਵਿੱਚ ਸਵਾਰ ਸਰਵਨ ਕੁਮਾਰ ਪੁੱਤਰ ਉਮੇਸ਼ ਦੀ ਹਸਪਤਾਲ ਵਿੱਚ ਮੌਤ ਹੋ ਗਈ। ਡੇਢ ਸਾਲ ਦਾ ਵੈਭਵ ਪੁੱਤਰ ਦਰਮੇਸ਼ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਹੈ।
ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਜਖ਼ਮੀਆਂ ਵਿਚ ਆਰਿਆ ਪੁੱਤਰ ਦਰਮੇਸ਼, ਸੁਰਿੰਦਰ ਪੁੱਤਰ ਮੋਹਿੰਦਰ, ਸੁਨੀਤਾ ਦੇਵੀ ਪੁੱਤਰੀ ਓਮੇਸ਼ ,ਗੌਤਮ ਕੁਮਾਰ ਪੁੱਤਰ ਰਵੀਕਾਂਤ ਸਾਰੇ ਵਾਸੀ ਲੁਧਿਆਣਾ ਦੇ ਦੱਸੇ ਜਾ ਰਹੇ ਹਨ। ਇਹ ਸਾਰੇ ਇਕੋ ਪਰਿਵਾਰ ਦੇ ਮੈਂਬਰ ਹਨ ਅਤੇ ਮਾਤਾ ਚਿੰਤਪੁਰਨੀ ਵਿਖੇ ਮੱਥਾ ਟੇਕ ਕੇ ਵਾਪਿਸ ਕਾਰ ਨੰਬਰ ਪੀ ਬੀ 01 ਈ 7124 ਵਿੱਚ ਆਪਣੇ ਘਰ ਤਾਜਪੁਰ ਰੋਡ ਲੁਧਿਆਣਾ ਪਰਤ ਰਹੇ ਸਨ।
ਰਾਹਗੀਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਾਦਸਾ ਕਾਰ ਡ੍ਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹੋ ਸਕਦਾ ਹੈ। ਦੂਜੇ ਪਾਸੇ ਇਸ ਹਾਦਸੇ ਵਿੱਚ ਟ੍ਰੈਕਟਰ ਚਾਲਕ ਨੂੰ ਵੀਂ ਸੱਟਾ ਲੱਗੀਆਂ ਹਨ। ਟ੍ਰੈਕਟਰ-ਟਰਾਲੀ ਅਤੇ ਕਾਰ ਬੁਰੀ ਤਰਾਂ ਨੁਕਸਾਨੇ ਗਏ। ਚਾਲਕ ਨੇ ਦੱਸਿਆ ਕਿ ਪੁਲਿਸ ਨੇ ਕ੍ਰੇਨ ਮੰਗਵਾ ਕੇ ਦੋਵੇਂ ਵਾਹਨਾ ਨੂੰ ਇਕ ਪਾਸੇ ਕੀਤਾ ਅਤੇ ਟ੍ਰੈਫਿਕ ਚਾਲੂ ਕਰਵਾਇਆ।
Post Views: 2,287
Related