ਖੰਨਾ ਦੇ ਦੋਰਾਹਾ ਵਿਚ ਧੁੰਦ ਕਾਰਨ ਸੜਕ ਹਾਦਸਾ ਹੋਇਆ। ਸਕੂਲੀ ਵੈਨ ਹਾਦਸੇ ਦਾ ਸ਼ਿਕਾਰ ਹੋ ਗਿਆ। ਟਰਾਲੇ ਦੀ ਟੱਕਰ ਨਾਲ ਸਕੂਲ ਵੈਨ ਪਲਟ ਗਈ। ਹਾਦਸੇ ਸਮੇਂ ਸਕੂਲ ਵੈਨ ਵਿਚ ਦੋ ਬੱਚੇ, ਡਰਾਈਵਰ ਤੇ ਹੈਲਪਰ ਸਨ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।

    ਜਾਣਕਾਰੀ ਮੁਤਾਬਕ ਬੱਸ ਦੋਰਾਹਾ ਤੋਂ ਬੱਚਿਆਂ ਨੂੰ ਲੈਣ ਦੇ ਬਾਅਦ ਨਹਿਰ ਵਾਲੀ ਸੜਕ ‘ਤੇ ਅਜਨੋਦ ਦੇ ਗੁਰਦੁਆਰਾ ਸਾਹਿਬ ਕੋਲ ਖੜ੍ਹੀ ਸੀ।ਟੀਚਰ ਨੂੰ ਲੈਣ ਲਈ ਸਕੂਲ ਵੈਨ ਰੁਕੀ ਸੀ। ਇਸ ਦਰਮਿਆਨ ਪਿੱਛੇ ਤੋਂ ਮਾਲ ਨਾਲ ਲੋਡ ਟਰਾਲਾ ਆਇਆ। ਸਾਊਂਡ ਵਾਲੀ ਵੈਨ ਨੂੰ ਓਵਰਟੇਕ ਕਰਦੇ ਅੱਗੇ ਜਦੋਂ ਤੱਕ ਟਰਾਲਾ ਡਰਾਈਵਰ ਨੇ ਸਕੂਲ ਵੈਨ ਦੇਖੀ ਉਦੋਂ ਤੱਕ ਟਰਾਲਾ ਕਾਫੀ ਨੇੜੇ ਆ ਗਿਆ ਸੀ। ਟਰਾਲੇ ਨੂੰ ਰੋਕਣ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਲੋਡ ਟਰਾਲਾ ਰੋਕਿਆ ਨਹੀਂ ਜਾ ਸਕਿਆ ਤੇ ਵੈਨ ਨਾਲ ਟੱਕਰ ਹੋ ਗਈ। ਟੱਕਰ ਦੇ ਬਾਅਦ ਵੈਨ ਪਲਟ ਗਈ।

    ਟਰਾਲਾ ਡਰਾਈਵਰ ਮੌਕੇ ‘ਤੇ ਹੀ ਮੌਜੂਦ ਰਿਹਾ। ਉਸ ਨੇ ਕਿਹਾ ਕਿ ਸਕੂਲੀ ਵੈਨ ਵਾਲੇ ਦੀ ਲਾਪ੍ਰਵਾਹੀ ਹੈ ਜਿਸ ਨੇ ਸੜਕ ਦੇ ਵਿਚੋਂ-ਵਿਚ ਵੈਨ ਰੋਕੀ ਹੋਈ ਸੀ, ਦੂਜੇ ਪਾਸੇ ਸਕੂਲ ਦੇ ਟਰਾਂਸਪੋਰਟ ਇੰਚਾਰਜ ਨੇ ਕਿਹਾ ਕਿ ਬੱਸ ਸੜਕ ਕਿਨਾਰੇ ਖੜ੍ਹੀ ਸੀ।

    ਦੋਰਾਹਾ ਥਾਣਾ ਐੱਸਐੱਚਓ ਵਿਜੈ ਕੁਮਾਰ ਨੇ ਕਿਹਾ ਕਿ ਸੂਚਨਾ ਮਿਲਣ ਦੇ ਤੁਰੰਤ ਬਾਅਦ ਉਹ ਮੌਕੇ ‘ਤੇ ਪਹੁੰਚ ਗਏ ਸਨ। ਬੱਸ ਵਿਚ ਸਵਾਰ ਬੱਚੇ, ਡਰਾਈਵਰ ਤੇ ਹੈਲਪਰ ਸਹੀ ਸਲਾਮਤ ਸਨ।