Skip to content
ਫਿਰੋਜ਼ਪੁਰ; ਬੀਤੇ ਸ਼ੁਕਰਵਾਰ ਪਾਕਿਸਤਾਨ ਵੱਲੋਂ ਫਿਰੋਜ਼ਪੁਰ ‘ ਤੇ ਕੀਤੇ ਗਏ ਡਰੋਨ ਅਟੈਕ ਦੌਰਾਨ ਜ਼ਖਮੀ ਹੋਏ ਪਿੰਡ ਖਾਈ ਫ਼ੇਮੇ ਕੀ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਵਿੱਚੋਂ ਮਹਿਲਾ ਦੀ ਮੌਤ ਹੋ ਗਈ। ਡਰੋਨ ਹਮਲੇ ਬਾਅਦ ਘਰ ਨੂੰ ਲੱਗੀ ਅੱਗ ਕਾਰਨ ਬੁਰੀ ਤਰ੍ਹਾਂ ਝੁਲਸ ਗਏ ਪਤੀ ਪਤਨੀ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ ,ਜਿੱਥੇ ਅੱਜ ਤੜਕੇ ਸੁਖਵਿੰਦਰ ਕੌਰ ਦੀ ਮੌਤ ਹੋ ਗਈ।ਜ਼ਿਕਰਯੋਗ ਹੈ ਕਿ ਬੀਤੇ ਸ਼ੁੱਕਰਵਾਰ ਪਾਕਿਸਤਾਨ ਵੱਲੋਂ ਕਈ ਦਰਜਨ ਡਰੋਨਾਂ ਨਾਲ ਫਿਰੋਜ਼ਪੁਰ ‘ਤੇ ਅਟੈਕ ਕਰ ਦਿੱਤਾ ਗਿਆ ਸੀ । ਭਾਰਤੀ ਡਿਫੈਂਸ ਵੱਲੋਂ ਤਬਾਹ ਕੀਤੇ ਗਏ ਸਾਰੇ ਡਰੋਨਾਂ ਵਿਚੋਂ ਬਲਾਸਟ ਤੋਂ ਬਾਅਦ ਮੱਚਦਾ ਹੋਇਆ ਇਕ ਡਰੋਨ ਪਿੰਡ ਖਾਈ ਫੈਮੇ ਕੀ ਦੇ ਲਖਵਿੰਦਰ ਸਿੰਘ ਪੁੱਤਰ ਬਗੀਚਾ ਸਿੰਘ ਦੇ ਘਰ ਦੇ ਉੱਪਰ ਆ ਡਿੱਗਾ। ਇਸ ਕਾਰਨ ਲਖਵਿੰਦਰ ਸਿੰਘ ਦੇ ਘਰ ਨੂੰ ਅੱਗ ਲੱਗ ਗਈ ਸੀ। ਲਖਵਿੰਦਰ ਸਿੰਘ ਅਤੇ ਉਸਦੀ ਪਤਨੀ ਸੁਖਵਿੰਦਰ ਕੌਰ ਬੁਰੀ ਤਰ੍ਹਾਂ ਝੁਲਸ ਗਈ ਜਦਕਿ ਉਹਨਾਂ ਦਾ ਲੜਕਾ ਮੋਨੂ ਛਰੇ ਲੱਗਣ ਕਾਰਨ ਜ਼ਖਮੀ ਹੋ ਗਿਆ ਸੀ। ਜ਼ਖਮੀ ਹਾਲਤ ਵਿੱਚ ਤਿੰਨਾਂ ਨੂੰ ਸਥਾਨਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੋਂ ਮੁੱਢਲੀ ਸਹਾਇਤਾ ਮਗਰੋਂ ਲਖਵਿੰਦਰ ਸਿੰਘ ਅਤੇ ਸੁਖਵਿੰਦਰ ਕੌਰ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ। ਬਠਿੰਡਾ ਵਿਖੇ ਅੱਜ ਤੜਕੇ ਸੁਖਵਿੰਦਰ ਕੌਰ ਦੀ ਮੌਤ ਹੋ ਗਈ।
Post Views: 2,036
Related