ਪੰਜਾਬ ਸਰਕਾਰ ਵੱਲੋਂ ਸਖਤ ਐਕਸ਼ਨ ਲੈਂਦੇ ਹੋਏ ਵਿਜੀਲੈਂਸ ਚੀਫ IPS ਸੁਰਿੰਦਰਪਾਲ ਸਿੰਘ ਪਰਮਾਰ, SSP ਹਰਪ੍ਰੀਤ ਸਿੰਘ ਤੇ AIG ਸਰਵਨਪ੍ਰੀਤ ਸਿੰਘ ਸਸਪੈਂਡ ਕਰ ਦਿੱਤਾ। ਇਸ ਸਸਪੈਂਸ਼ਨ ਦੇ ਕੁਝ ਘੰਟਿਆਂ ਬਾਅਦ ਹੀ ਸਰਕਾਰ ਨੇ ਪੰਜਾਬ ਵਿਜੀਲੈਂਸ ਚੀਫ ਦੇ ਅਹੁਦੇ ‘ਤੇ IPS ਪ੍ਰਵੀਨ ਕੁਮਾਰ ਸਿਨ੍ਹਾ ਨੂੰ ਵਾਧੂ ਕਾਰਜਭਾਰ ਸੌਂਪ ਕੇ ਤਾਇਨਾਤ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਡਰਾਈਵਿੰਗ ਲਾਇਸੈਂਸ ਘੋਟਾਲੇ ਵਿਚ ਵਿਜੀਲੈਂਸ ਚੀਫ ਨੂੰ ਸਸਪੈਂਡ ਕੀਤਾ ਗਿਆ ਹੈ। ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਸਖਤ ਸੰਦੇਸ਼ ਜਾਰੀ ਕਰਦੇ ਹੋਏ ਕਿਹਾ ਕਿ ਜੋ ਵੀ ਭ੍ਰਿਸ਼ਟਾਚਾਰੀਆਂ ਨੂੰ ਬਚਾਏਗਾ, ਉਹ ਬਚੇਗਾ ਨਹੀਂ। ਲਾਇਸੈਂਸ ਘੋਟਾਲੇ ਵਿਚ ਕਾਰਵਾਈ ਰੋਕਣ ਦੀ ਕੋਸ਼ਿਸ਼ ਦੇ ਦੋਸ਼ ਵਿਚਇਹ ਕਾਰਵਾਈ ਕੀਤੀ ਗਈ ਹੈ ਜਿਸ ਦੇ ਚੱਲਦੇ ਸਰਕਾਰ ਨੇ ਜ਼ਿੰਮੇਵਾਰ ਅਫਸਰਾਂ ਨੂੰ ਸਸਪੈਂਡ ਕਰ ਦਿੱਤਾ ਹੈ।