Skip to content
ਜਲੰਧਰ (ਵਿੱਕੀ ਸੂਰੀ ) : ਸਿੱਖ ਚੜ੍ਹਦੀ ਕਲਾ ਫਰੰਟ ਜਲੰਧਰ ਦੇ ਸੀਨੀਅਰ ਮੈਬਰਾਂ ਵਲੋਂ ਪਰਮਿੰਦਰ ਸਿੰਘ ਢੀਂਗਰਾ ਐਡਵੋਕੇਟ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਜਲੰਧਰ ਦੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਕੀਤੀ ਹੱਤਿਆ ਨਾਲ ਲਾਅ ਐਂਡ ਆਰਡ ਦੀ ਪੋਲ ਖੁੱਲ੍ਹ ਗਈ ਹੈ ਜਿੱਥੇ ਕੋਈ ਵੀ ਇਨਸਾਨ ਅੱਜ ਦਿਨ ਸੁਰੱਖਿਅਤ ਨਹੀਂ ਹੈ ਪੰਜਾਬ ਦੀ ਮੌਜੂਦਾ ਸਰਕਾਰ ਦੀ ਢਿੱਲੀ ਪਕੜ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਅਜਿਹੇ ਹਾਲਾਤ ਪੈਦਾ ਕਰਦੀ ਹੈ ਪਰਮਿੰਦਰ ਸਿੰਘ ਢੀਂਗਰਾ ਇੱਕ ਵਕੀਲ ਹੋਣ ਦੇ ਨਾ ਨਾਲ ਨਾਲ ਸਮਾਜ ਸੇਵੀ ਤੇ ਪੰਥ ਦਰਦੀ ਸੋਚ ਰੱਖਣ ਵਾਲਾ ਨੇਕ ਦਿਲ ਇਨਸਾਨ ਸੀ ਪੰਥਕ ਸੋਚ ਰੱਖਣ ਵਾਲੇ ਅਜਿਹੇ ਆਗੂਆਂ ਦੇ ਕਤਲ ਦੀ ਬਰੀਕੀ ਨਾਲ ਐਸ ਆਈ ਟੀ ਬਣਾ ਕੇ ਡੂੰਘਾਈ ਨਾਲ ਜਾਂਚ ਕਰਾਉਣ ਦੀ ਲੋੜ ਹੈ ਇਹ ਵਿਚਾਰ ਪ੍ਰੈਸ ਦੇ ਨਾਲ ਇੱਕ ਸਾਂਝੇ ਲਿਖਤੀ ਬਿਆਨ ਜਾਰੀ ਕਰਦਿਆਂ ਸੀਨੀਅਰ ਆਗੂ ਸਿੱਖ ਚੜਦੀ ਕਲਾ ਫਰੰਟ ਪੰਜਾਬ ਸ. ਰਣਜੀਤ ਸਿੰਘ ਰਾਣਾ, ਮਨਦੀਪ ਸਿੰਘ ਮਿੱਠੂ, ਬਾਬਾ ਸੁਖਵਿੰਦਰ ਸਿੰਘ, ਮਨਦੀਪ ਸਿੰਘ ਬੱਲੂ, ਦਿਲਬਾਗ ਸਿੰਘ ਪ੍ਰੀਤ ਨਗਰ, ਆਕਾਸ਼ਦੀਪ ਸਿੰਘ, ਜਗਦੀਪ ਸਿੰਘ, ਸੋਨੂ ਸੰਧਰਭ, ਮਨਪ੍ਰੀਤ ਸਿੰਘ ਗਾਬਾ, ਸਤਿੰਦਰ ਸਿੰਘ ਪੀਤਾ, ਅੰਮ੍ਰਿਤਬੀਰ ਸਿੰਘ, ਦਵਿੰਦਰ ਸਿੰਘ ਬੜਿੰਗ, ਅਵਤਾਰ ਸਿੰਘ ਘੁੰਮਣ, ਬਲਜੀਤ ਸਿੰਘ ਆਹਲੂਵਾਲੀਆ, ਗੁਰਪ੍ਰੀਤ ਸਿੰਘ ਸੱਚਦੇਵਾ, ਇੰਦਰਪਾਲ ਸਿੰਘ, ਸ਼ੈਰੀ ਬਚਿਲ, ਨਰਿੰਦਰ ਸਿੰਘ ਮਹਿਤਾ, ਜਗਜੀਤ ਸਿੰਘ ਖਾਲਸਾ, ਵਰਿਆਮ ਸਿੰਘ, ਜਸਬੀਰ ਸਿੰਘ ਲਾਡੀ, ਪਰਦੀਪ ਸਿੰਘ, ਅਜੀਤ ਸਿੰਘ ਮਿੱਠੂ ਬਸਤੀ ਨੇ ਐਡਵੋਕੇਟ ਢੀਗਰਾ ਦੇ ਦਿਨ ਦਿਹਾੜੇ ਹੋਏ ਕਤਲ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਹੇ ਕਿ ਮੌਜੂਦਾ ਸਰਕਾਰ ਦੇ ਇੱਕ ਲੀਡਰ ਵੱਲੋਂ ਕਾਤਲ ਦੇ ਘਰ ਮੌਕੇ ਤੇ ਜਾਣ ਵੀ ਸ਼ੱਕੀ ਹਾਲਾਤ ਪੈਦਾ ਕਰਦਾ ਹੈ ਜਿਸ ਦੀ ਨਿਰਪੱਖ ਜਾਂਚ ਕਰਾਈ ਜਾਵੇ
Post Views: 2,042
Related