ਜਲੰਧਰ 09 ਜਨਵਰੀ (ਵਿੱਕੀ ਸੂਰੀ ): ਵਾਰਡ ਨੰਬਰ 4 ਦੇ ਸਾਰੇ ਕੰਮ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੀਤੇ ਜਾਣਗੇ।ਜਨਤਾ ਨਾਲ ਕੀਤਾ ਹਰ ਵਾਅਦਾ ਜਵਾਬਦੇਹੀ ਨਾਲ ਨੇਪਰੇ ਚਾੜਿਆ ਜਾਵੇਗਾ ਇਹ ਵਿਚਾਰ ਅੱਜ ਲੰਮਾ ਪਿੰਡ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਸਰਗਰਮ ਆਗੂ ਰਣਜੀਤ ਸਿੰਘ ਰਾਣਾ ਨੇ ਪ੍ਰੈਸ ਨਾਲ ਸਾਂਝੇ ਕਰਦਿਆਂ ਕਹੇ।ਕੋਈ ਵੀ ਪਾਰਟੀ ਇਕੱਲੇ ਇੱਕ ਧਰਮ ਜਾਂ ਬਰਾਦਰੀ ਨਾਲ ਕਾਮਯਾਬ ਨਹੀਂ ਹੋ ਸਕਦੀ।ਸਾਰਿਆਂ ਦੀ ਸ਼ਮੂਲੀਅਤ ਨਾਲ ਹੀ ਚੰਗੇ ਸਮਾਜ ਦੇ ਨਿਰਮਾਣ ਦੀ ਸਿਰਜਣਾ ਹੋ ਸਕਦੀ ਹੈ।ਸ. ਰਾਣਾ ਨੇ ਕਿਹਾ ਕਿ ਵਾਰਡ ਨੰਬਰ 4 ਦੀ ਜਨਤਾ ਨੂੰ ਵੋਟ ਪਾਉਣ ਸਮੇਂ ਨੇਕ ਦਿਲੀ ਨਾਲ ਕੰਮ ਕਰਨ ਵਾਲੇ ਆਗੂ ਨੂੰ ਹੀ ਆਪਣੀ ਵੋਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜੋ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨਾ ਆਪਣੀ ਨੈਤਿਕ ਜਿੰਮੇਵਾਰੀ ਸਮਝੇ।ਉਹਨਾਂ ਕਿਹਾ ਕਿ ਵਾਰਡ ਦੀਆਂ ਸੜਕਾਂ, ਗਲੀਆਂ, ਲਾਈਟਾਂ, ਸੀਵਰੇਜ ਤੇ ਵਾਟਰ ਸਪਲਾਈ ਵਰਗੀਆਂ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਨਾ ਕੌਂਸਲਰ ਦੀ ਜਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਨਗਰ ਨਿਗਮ ਚੋਣਾਂ ਨੂੰ ਲਮਕਾਉਣ ਦਾ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਹੈ।ਹਰ ਕੰਮ ਵਿੱਚ ਕੌਂਸਲਰ ਦੀ ਕੋਈ ਤਸਦੀਕ ਕਰਨ ਵਾਲੀ ਪਾਵਰ ਖਤਮ ਹੋ ਚੁੱਕੀ ਹੈ।ਮੌਜੂਦਾ ਪੰਜਾਬ ਸਰਕਾਰ ਆਪਣੀਆਂ ਨਲਾਇਕੀਆਂ ਛੁਪਾਉਣ ਲਈ ਚੋਣਾਂ ਕਰਾਉਣ ਤੋਂ ਟਾਲਾ ਵੱਟ ਰਹੀ ਹੈ ਕਿਉਂਕਿ ਜਨਤਾ ਨਾਲ ਕੀਤੇ ਬਦਲਾਅ ਦੇ ਨਾਂ ਤੇ ਵਾਅਦੇ ਪੂਰੇ ਕਰਨ ਤੋਂ ਸਰਕਾਰ ਅਸਮਰਥ ਹੋ ਚੁੱਕੀ ਹੈ ਜੋ ਆਏ ਦਿਨ ਆਏ ਦਿਨਾਂ ‘ਚ ਕਰੋੜਾਂ ਰੁਪਏ ਕਰਜੇ ਚੁੱਕ ਚੁੱਕ ਕੇ ਪੰਜਾਬ ਨੂੰ ਬਰਬਾਦੀ ਵੱਲ ਧੱਕ ਰਹੀ ਹੈ,ਜਿਸ ਦਾ ਹਰਜਾਨਾ ਪੰਜਾਬ ਦੀ ਜਨਤਾ ਨੂੰ ਭੁਗਤਣਾ ਪੈਣਾ ਹੈ।ਪੰਜਾਬ ਦੀ ਮੌਜੂਦਾ ਸਰਕਾਰ ਪਿਛਲੀਆਂ ਸਾਰੀਆਂ ਪੰਜਾਬ ਸਰਕਾਰਾਂ ਤੋਂ ਨਿਕੰਮੀ ਸਰਕਾਰ ਸਾਬਤ ਹੋ ਚੁੱਕੀ ਹੈ ਜੋ ਫੋਟੋ ਰਾਹੀਂ ਹੀ ਪ੍ਰਚਾਰ ਕਰਕੇ ਪੰਜਾਬ ਨੂੰ ਨੰਬਰ ਇੱਕ ਸੂਬਾ ਬਣਾਏ ਜਾਣ ਦੀਆਂ ਟੋਹਰਾਂ ਮਾਰ ਕੇ ਜਨਤਾ ਨੂੰ ਗੁਮਰਾਹ ਕਰਨ ਚ ਲੱਗੀ ਹੋਈ ਹੈ।ਇਸ ਮੌਕੇ ਉਹਨਾਂ ਨਾਲ ਮਹਿੰਦਰ ਸਿੰਘ ਜੰਬਾ, ਸੁਰਿੰਦਰ ਸਿੰਘ ਰਾਜ, ਹਕੀਕਤ ਸਿੰਘ ਸੈਣੀ, ਬਾਲ ਕਿਸ਼ਨ ਬਾਲਾ, ਦੇਵਰਾਜ ਸੰੁਮਨ, ਫੰੁਮਣ ਸਿੰਘ, ਸੰਦੀਪ ਸਿੰਘ ਫੁੱਲ, ਬਲਵੀਰ ਸਿੰਘ ਬਸਰਾ, ਪ੍ਰਦੀਪ ਸਿੰਘ, ਜਸਪ੍ਰੀਤ ਸਿੰਘ, ਸਵਦਰਸ਼ਨ ਸਿੰਘ ਤੇ ਲੱਕੀ ਮੱਕੜ ਆਦਿ ਹਾਜ਼ਰ ਸਨ।