Skip to content
ਜਲੰਧਰ(ਜੋਤੀ ਟੰਡਨ)- ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਵੱਲੋਂ ਜੋ ਜਾਗਰਣ 10 ਮਈ ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਿੰਤਪੁਰਨੀ ਦੇ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਜਾਗਰਣ ਦੇ ਉਪਲਕਸ਼ ਵਿੱਚ ਇੱਕ ਸ਼ੋਭਾ ਯਾਤਰਾ 3 ਮਈ ਸ਼ਾਮ 4 ਵਜੇ ਦੁਸਹਿਰਾ ਗਰਾਊਂਡ ਬਸਤੀ ਸ਼ੇਖ ਤੋਂ ਕੱਢੀ ਜਾ ਰਹੀ ਹੈ। ਪੱਪੂ ਪੰਡਿਤ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸ਼ੋਭਾ ਯਾਤਰਾ ਦਾ ਰੂਟ ਹਰਗੋਬਿੰਦ ਕਲੋਨੀ ਵੈਲਕਮ ਪੰਜਾਬ ਦੇ ਦਫਤਰ ਤੋਂ ਹੁੰਦੀ ਹੋਈ ਘਾਹ ਮੰਡੀ ,ਕੋਟ ਮਹੱਲਾ, ਪੰਜਾਬ ਪਬਲਿਕ ਸਕੂਲ, ਸੂਦ ਹੋਸਪਿਟਲ, ਬਸਤੀ ਸ਼ੇਖ ਅੱਡਾ, ਵੱਡਾ ਬਾਜ਼ਾਰ, ਕੁੜੀਆਂ ਵਾਲਾ ਸਕੂਲ, ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਤੋਂ ਹੁੰਦਾ ਹੋਇਆ ਦੁਸ਼ਹਿਰਾ ਗਰਾਉਂਡ ਬਸਤੀ ਸ਼ੇਖ ਵਿਖੇ ਸੰਪੰਨ ਹੋਏਗੀ। ਇਸ ਸ਼ੋਭਾ ਯਾਤਰਾ ਵਿੱਚ ਸਕੂਲੀ ਬੱਚੇ ਤੇ ਬਸਤੀ ਸ਼ੇਖ ਦੇ ਸਾਰੇ ਮੰਦਿਰਾਂ ਤੋਂ ਸਵਰੂਪ ਭਾਗ ਲੈਣਗੇ ਇਸ ਤੋਂ ਇਲਾਵਾ ਸਾਰੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਸੰਸਥਾਵਾਂ ਵੀ ਇਸ ਸ਼ੋਭਾ ਯਾਤਰਾ ਵਿੱਚ ਸ਼ਿਰਕਤ ਕਰਨਗੀਆਂ ਮਾਂ ਦੇ ਭਗਤ ਇਸ ਸ਼ੋਭਾ ਯਾਤਰਾ ਵਿੱਚ ਜਗ੍ਹਾ ਜਗ੍ਹਾ ਤੇ ਸੰਗਤਾਂ ਵਾਸਤੇ ਬਹੁਤ ਹੀ ਉਤਸਾਹ ਨਾਲ ਸੰਗਤਾਂ ਵਾਸਤੇ ਰਸਤੇ ਵਿੱਚ ਲੰਗਰ ਲਗਾਉਣਗੇ।
ਜੈ ਮਾਂ ਛਿਨਮਸਤਿਕਾ ਸੇਵਾ ਸੋਸਾਇਟੀ ਦੇ ਚੇਅਰਮੈਨ ਤੇ ਕੌਂਸਲਰ ਵਾਰਡ ਨੰਬਰ 50 ਮਨਜੀਤ ਸਿੰਘ ਟੀਟੂ ਨੇ ਬਸਤੀ ਸ਼ੇਖ ਦੀਆਂ ਸਾਰੀਆਂ ਸੰਗਤਾਂ ਨੂੰ ਅਪਣੇ ਪਰਿਵਾਰਾਂ ਨਾਲ ਇਸ ਸ਼ੋਭਾ ਯਾਤਰਾ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ।
Post Views: 2,183
Related