ਸਾਦਿਕ/ਫ਼ਰੀਦਕੋਟ 14 ਮਈ(ਵਿਪਨ ਮਿੱਤਲ):-ਲੰਮੇ ਸਮੇਂ ਤੋਂ ਲੋੜਵੰਦਾਂ ਦੀ ਮੱਦਦ ਕਰ ਰਹੀ ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਫਰੀਦਕੋਟ ਨੇ ਵਿਧਵਾ, ਆਰਿਥਕ ਤੌਰ ਤੇ ਕਮਜੋਰ ਮਾਪਿਆ ਦੇ ਬੱਚਿਆਂ ਨੂੰ ਪੜਾਈ ਜਾਰੀ ਰੱਖਣ ਲਈ ਲੋੜ ਅਨੁਸਾਰ ਪਹਿਲੀ ਕਲਾਸ ਤੋਂ ਲੈਕੇ 5ਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਕਾਪੀਆ ਵੰਡੀਆ । ਜਾਣਕਾਰੀ ਦਿੰਦਿਆ ਸ੍ਰ: ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਕੁਝ ਲੋੜਵੰਦ ਪ੍ਰਵਾਰਾਂ ਨੇ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਪੜ ਰਹੇ ਆਪਣੇ ਬੱਚਿਆਂ ਨੂੰ ਕਾਪੀਆ ਦੀ ਸਹਾਇਤਾ ਲਈ ਬੇਨਤੀ ਕੀਤੀ ਸੀ ਇਹਨਾਂ ਬੱਚਿਆਂ ਦੀ ਜਰੂਰਤ ਤੇ ਆਰਥਿਕ ਮਜਬੂਰੀ ਨੂੰ ਦੇਖਦਿਆ ਇਹਨਾਂ ਦੀਆਂ ਕਲਾਸਾਂ ਦੇ ਹਿਸਾਬ ਨਾਲ ਕਾਪੀਆ ਵੰਡੀਆ ਗਈਆ । ਜਿਆਦਾਤਰ ਉਹ ਬੱਚੇ ਸਨ ਜਿਹਨਾਂ ਦੇ ਸਿਰ ਤੋਂ ਕਿਸੇ ਕਾਰਣ ਬਾਪ ਦਾ ਸਾਇਆ ਉੱਠ ਚੁੱਕਿਆ ਸੀ ਅਤੇ ਘਰ ਵਿੱਚ ਕੋਈ ਮੈਂਬਰ ਕਮਾਈ ਕਰਨ ਵਾਲਾ ਨਹੀਂ ਸੀ ਜੋ ਸਿਰਫ ਦਾਨੀ ਸੱਜਣਾਂ ਦੀ ਸਹਾਇਤਾ ਨਾਲ ਹੀ ਪੜਾਈ ਜਾਰੀ ਰੱਖ ਰਹੇ ਸਨ । ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਰਜਿ: ਦੇ ਸੇਵਾਦਾਰ ਸ੍ਰ: ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਸੁਸਾਇਟੀ ਕੈਂਸਰ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਲੋਕਾਂ ਦੀ ਸਹਾਇਤਾ ਕਰਦੀ ਹੈ । ਉਹਨਾਂ ਦੱਸਿਆ ਕਿ ਕੈਂਸਰ ਦੀ ਬਿਮਾਰੀ ਕਾਰਣ ਯਤੀਮ ਹੋਏ ਬੱਚਿਆਂ ਨੂੰ ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਪਣਾ ਕੇ ਉਹਨਾਂ ਦੇ ਪਾਲਣ ਪੋਸ਼ਣ ਤੇ ਪੜਾਈ ਵਿੱਚ ਸਹਾਇਤਾ ਕਰਦੀ ਹੈ । ਕੈਂਸਰ ਪੀੜਤ ਪ੍ਰਵਾਰਾਂ ਨੂੰ ਰਾਸ਼ਨ, ਨਗਦ ਰਾਸ਼ੀ ਅਤੇ ਬੱਚਿਆਂ ਦੀ ਪੜਾਈ ਜਾਰੀ ਰੱਖਣ ਵਿੱਚ ਆਰਥਿਕ ਮੱਦਦ ਤੇ ਲੋੜ ਅਨੁਸਾਰ ਕਾਪੀਆਂ ਦੀ ਮੱਦਦ ਕਰਦੀ ਹੈ । ਉਹਨਾਂ ਦੱਸਿਆ ਕਿ ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵਾਤਾਵਰਣ, ਪਾਣੀ ਤੇ ਹਵਾ ਲਈ ਵੀ ਵੱਖ ਵੱਖ ਸਮੇਂ ਕਾਰਜ ਕਰਦੀ ਹੈ ਤਾਂ ਜੋ ਵਾਤਾਵਰਣ,ਹਵਾ ਤੇ ਪਾਣੀ ਨੂੰ ਗੰਧਲੇ ਹੋਣ ਤੋਂ ਰੋਕਿਆ ਜਾਵੇ । ਆਰਥਿਕ ਤੌਰ ਤੇ ਕਮਜੋਰ ਬੱਚਿਆਂ ਦੀਆਂ ਮਾਵਾਂ ਨੇ ਭਾਈ ਘਨੱ੍ਹਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੀਆਂ ਕਾਪੀਆ ਲਈ ਸਹਾਇਤਾ ਕਰਨ ਤੇ ਧੰਨਵਾਦ ਕੀਤਾ