ਜਲੰਧਰ ‘ਚ ਦੀਵਾਲੀ ਵਾਲੇ ਦਿਨ ਇਕ ਵੱਡਾ ਦਰਦਨਾਕ ਹਾਦਸਾ ਵਾਪਰਿਆ ਹੈ। ਇਥੇ ਮਾਲ ਰੋਡ ‘ਤੇ ਪਰਮਿਟ ਰੈਸਟੋਰੈਂਟ ਦੇ ਬਾਹਰ ਸੜਕ ਕਿਨਾਰੇ ਖੜੇ ਪਿਉ-ਪੁੱਤ ਨੂੰ ਤੇਜ਼ ਰਫਤਾਰ ਇਨੋਵਾ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮ੍ਰਿਤਕਾਂ ਦੀ ਪਛਾਣ ਸੰਦੀਪ ਸ਼ਰਮਾ (53 ਸਾਲ) ਅਤੇ ਸਨਨ ਸ਼ਰਮਾ (17) ਵਾਸੀ ਮਕਦੂਮਪੁਰਾ ਧੋਬੀ ਮੁਹੱਲਾ ਜਲੰਧਰ ਵਜੋ ਹੋਈ ਹੈ। ਜਿਸ ਸਮੇਂ ਇਹ ਹਾਦਸਾ ਹੋਇਆ ਦੋਵੇਂ ਪਿਉ-ਪੁੱਤ ਪਾਰਟੀ ਤੋਂ ਵਾਪਸ ਘਰ ਜਾਣ ਲਈ ਸੜਕ ਕਿਨਾਰੇ ਖੜੇ ਸਨ, ਕਿ ਇਨੋਵਾ ਨੇ ਦੋਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਇਨੋਵਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਵਲੋਂ ਇਨੋਵਾ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।