Skip to content
ਫਿਰੋਜ਼ਪੁਰ : ਪੰਜਾਬ ਪੁਲਿਸ ਦੀ ਨਸ਼ਾ ਮੁਕਤ ਪੰਜਾਬ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੇ ਤੀਜੇ ਦਿਨ ਵੱਡੀ ਸਫਲਤਾ ਹਾਸਲ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ 12 ਕਿਲੋ 70 ਗ੍ਰਾਮ ਹੈਰੋਇਨ ਅਤੇ ₹25,12,000 ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕੀਤਾ।
ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਉਹਨਾਂ ਨੇ ਡੇਢ ਮਹੀਨਾ ਪਹਿਲਾਂ ਚਾਰਜ ਸੰਭਾਲਣ ਤੋਂ ਬਾਅਦ ਫਿਰੋਜ਼ਪੁਰ, ਫਾਜ਼ਿਲਕਾ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਨਸ਼ਾ ਵਿਰੋਧੀ ਮੁਹਿੰਮ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਹੈ।ਉਹਨਾਂ ਕਿਹਾ ਕਿ ਇਸ ਡੇਢ ਮਹੀਨੇ ਦੌਰਾਨ ਰੇਂਜ ਪੁਲਿਸ ਵੱਲੋਂ 150 ਕਿਲੋ ਤੋਂ ਵੱਧ ਹੈਰੋਇਨ, 4 ਕਿਲੋ ਅਫੀਮ, 958 ਕਿਲੋ ਭੁੱਕੀ, 92 ਨਸ਼ੀਲੀਆਂ ਗੋਲੀਆਂ, 77 ਲੱਖ ਰੁਪਏ ਦੀ ਡਰੱਗ ਮਨੀ, 12 ਪਿਸਟਲ, 14 ਮੈਗਜ਼ੀਨ, 54 ਜਿੰਦੇ ਰੌਂਦ, 123 ਚੋਰੀ ਦੀਆਂ ਕਾਰਾਂ, 39 ਮੋਟਰਸਾਈਕਲ, 4 ਡਰੋਨ ਅਤੇ 25 ਮੋਬਾਈਲ ਫੜੇ ਗਏ ਹਨ।
ਫਿਰੋਜ਼ਪੁਰ ਰੇਂਜ ਪੁਲਿਸ ਨੇ 662 ਮਾਮਲੇ ਦਰਜ ਕਰਕੇ 814 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਜੇਲ੍ਹ ਭੇਜਿਆ ਹੈ। ਡੀਆਈਜੀ ਨੇ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਪਾਕਿਸਤਾਨ ਵੱਲੋਂ ਆ ਰਹੀ ਨਸ਼ਿਆਂ ਦੀ ਖੇਪ ਨੂੰ ਰੋਕਣ ਲਈ ਪੂਰੀ ਤਰ੍ਹਾਂ ਸਤਰਕ ਹੈ। ਉਹਨਾਂ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਹ ਆਪਣੇ ਰਸਤੇ ਨਹੀਂ ਬਦਲਦੇ, ਤਾਂ ਕਾਨੂੰਨੀ ਕਾਰਵਾਈ ਜਾਰੀ ਰਹੇਗੀ। ਮਾਪਿਆਂ ਨੂੰ ਵੀ ਅਪੀਲ ਕੀਤੀ ਗਈ ਕਿ ਉਹ ਆਪਣੇ ਬੱਚਿਆਂ ਦੀ ਰੱਖਿਆ ‘ਚ ਸਰਗਰਮ ਭੂਮਿਕਾ ਨਿਭਾਉਣ।
Post Views: 2,034
Related