ਜਲੰਧਰ(ਵਿੱਕੀ ਸੂਰੀ):- ਬੂਟਾ ਰਾਮ ਜੀ ਬਸਤੀ ਸ਼ੇਖ ਦੇ ਰਹਿਣ ਵਾਲੇ ਸਨ ਉਹਨਾਂ ਦੀ ਉਮਰ ਤਕਰੀਬਨ 75 ਸਾਲ ਸੀ ਉਹਨਾਂ ਦੀ ਮੌਤ ਇੱਕਦਮ ਅਟੈਕ ਆਉਣ ਦੇ ਨਾਲ ਹੋ ਗਈ ।ਬੂਟਾ ਰਾਮ ਜੀ ਬਹੁਤ ਹੀ ਨੇਕ ਸੁਭਾਅ ਦੇ ਸਨ ਤੇ ਹਮੇਸ਼ਾ ਹੀ ਲੋਕਾਂ ਦੀ ਮਦਦ ਕਰਦੇ ਰਹਿੰਦੇ ਸਨ |

    ਉਹਨਾਂ ਦਾ ਸਸਕਾਰ ਸਵੇਰੇ 11 ਵਜੇ ਬਸਤੀ ਸ਼ੇਖ ਘਾਹ ਮੰਡੀ ਵਿਖੇ ਹੋਏਗਾ।ਇਸ ਮੌਕੇ ਵਾਰਡ ਨੰਬਰ 50 ਦੇ ਕੌਂਸਲਰ ਮਨਜੀਤ ਸਿੰਘ ਟੀਟੂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਬੂਟਾ ਰਾਮ ਜੀ ਦਾ ਇਸ ਸੰਸਾਰ ਤੋਂ ਜਾਣਾ ਨਾ ਪੂਰਾ ਹੋਣ ਵਾਲਾ ਘਾਟਾ ਹੈ।ਇਸ ਮੌਕੇ (ਪਤਨੀ) ਦਰਸ਼ਨਾਂ ਰਾਣੀ, (ਬੇਟਾ) ਪ੍ਰਦੀਪ ਕੁਮਾਰ, ਨਰਿੰਦਰ ਕੁਮਾਰ, (ਬੇਟੀ) ਨੀਲਮ ਅਤੇ ਹੋਰ ਵੀ ਸ਼ਹਿਰ ਦੇ ਪਤਵੰਤਿਆਂ ਨੇ ਦੁੱਖ ਸਾਂਝਾ ਕੀਤਾ।