ਭਾਰਤ-ਪਾਕਿਸਤਾਨ ਵਿਚਾਲੇ ਜੰਗਬੰਦੀ ਦੌਰਾਨ ਪਾਕਿਸਤਾਨ ਵੱਲੋਂ ਇੱਕ ਵਾਰ ਫਿਰ ਡਰੋਨ ਰਾਹੀਂ ਹਮਲਾ ਕੀਤਾ ਗਿਆ ਹੈ। ਪਾਕਿਸਤਾਨ ਵੱਲੋਂ ਜੰਮੂ, ਅਖਨੂਰ, ਸਾਂਬਾ, ਪਠਾਨਕੋਟ ਅਤੇ ਅੰਮ੍ਰਿਤਸਰ ਵਿੱਚ ਡਰੋਨ ਦੇਖੇ ਗਏ ਹਨ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਬਲੈਕਆਊਟ ਕਰ ਦਿੱਤਾ ਗਿਆ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਬਲੈਕ ਆਊਟ ਕਰ ਦਿੱਤਾ ਗਿਆ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਤੋਂ ਬਲੈਕ ਆਊਟ, ਫਿਰੋਜ਼ਪੁਰ ਵਿੱਚ ਅੱਜ ਫਿਰ ਬਲੈਕਆਊਟ ਕੀਤਾ ਗਿਆ, ਗੁਰਦਾਸਪੁਰ ਵਿੱਚ ਵੀ ਬਲੈਕਆਊਟ , ਬਰਨਾਲਾ ਸ਼ਹਿਰ ਵਿੱਚ ਰਾਤ ਨੂੰ ਫਿਰ ਵੱਜੇ ਐਮਰਜੈਂਸੀ ਸਾਇਰਨ।