Skip to content
ਜਲੰਧਰ ( ਵਿੱਕੀ ਸੂਰੀ ):-ਪੰਜਾਬ ਦੀ ਨੌਜਵਾਨ ਪੀੜੀ ਕੰਮ ਕਰਨ ਦੀ ਬਜਾਏ ਲੁੱਟਾਂ ਖੋਹਾਂ ਕਰਕੇ ਨਸ਼ੇ ਦੀ ਪੂਰਤੀ ਵਿੱਚ ਗਰਕ ਹੁੰਦੀ ਜਾ ਰਹੀ ਹੈ। ਹੁਣ ਨੌਜਵਾਨ ਪੀੜੀ ਸਿਰਫ ਤੇ ਸਿਰਫ ਨਸ਼ੇ ਦੀ ਪੂਰਤੀ ਲਈ ਚੋਰੀਆਂ ਕਰ ਰਹੀ ਹੈ ਇਹੋ ਜਿਹਾ ਇੱਕ ਤਾਜ਼ਾ ਮਾਮਲਾ ਡਿਵੀਜ਼ਨ ਨੰਬਰ ਪੰਜ ਦੇ ਇਲਾਕੇ ਬਸਤੀ ਸ਼ੇਖ ਦੇ ਮੁੱਹਲਾ ਸੂਰੀਆਂ ਤੋਂ ਸਾਮਣੇ ਆਇਆ ਹੈ। ਜਿਸ ਵਿੱਚ ਇੱਕ ਪ੍ਰਵਾਸੀ ਜੋ ਕਿ ਕੰਮ ਤੇ ਗਿਆ ਹੋਇਆ ਸੀ ਅਤੇ ਜਦੋਂ ਉਹ ਕੰਮ ਤੋਂ ਵਾਪਿਸ ਮੁੜਿਆ ਤੇ ਉਸਦੇ ਘਰ ਤੇ ਤਾਲੇ ਟੁੱਟੇ ਹੋਏ ਸਨ।
ਜਿਸ ਵਿਚ ਦੱਸਣ ਅਨੁਸਾਰ ਚੋਰ ਕੁਝ ਨਗਦੀ ਪੈਸੇ ਅਤੇ ਇੱਕ ਮੋਬਾਈਲ ਅਤੇ ਹੋਰ ਵੀ ਸਮਾਨ ਲੈ ਕੇ ਫਰਾਰ ਹੋ ਗਿਆ। ਅੱਜ ਨਸ਼ੇੜੀਆਂ ਦੇ ਇੱਕ ਹੌਸਲੇ ਏਨੇ ਕੋ ਬੁਲੰਦ ਹੋ ਗਏ ਨੇ ਕਿ ਉਹ ਗਰੀਬ ਪਰਿਵਾਰਾਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਣ ਲੱਗ ਪਏ ਹਨ। ਕਿਉਂਕਿ ਇਸ ਇਲਾਕੇ ਦੇ ਵਿੱਚ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਜਿਹਦੀਆਂ ਬਾਰ-ਬਾਰ ਵੈਲਕਮ ਪੰਜਾਬ ਤੋਂ ਖਬਰਾਂ ਲਾਉਣ ਦੇ ਬਾਵਜੂਦ ਵੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ। ਹੁਣ ਇਹ ਦੇਖਣਾ ਹੋਏਗਾ ਕਿ ਡਵੀਜ਼ਨ ਨੰਬਰ ਪੰਜ ਦੀ ਪੁਲਿਸ ਕੀ ਕਾਰਵਾਈ ਕਰਦੀ ਹੈ।
Post Views: 7
Related