ਜਲੰਧਰ ( ਵਿੱਕੀ ਸੂਰੀ ) :- ਬਸਤੀ ਸ਼ੇਖ ਦੇ ਜਨਕ ਨਗਰ ਮੁੱਹਲੇ ਰਾਮ ਲੀਲਾ ਗਰਾਂਊਂਡ ਦੇ ਨੇੜ੍ਹੇ ਨਜਾਇਜ਼ ਬਿਲਡਿੰਗ ਕਮਸ਼ਅਲ ਉਸਾਰੀ ਹੋ ਰਹੀ ਹੈ ਉਸ ਸਬੰਧੀ ਵੈਲਕਮ ਪੰਜਾਬ ਨੇ ਇਸ ਖਬਰ ਨੂੰ ਉਜਾਗਰ ਵੀ ਕੀਤਾ ਸੀ ਜੋਂ ਕਿ ਕਾਰਪੋਰੇਸ਼ਨ ਦੇ ਅਧਿਕਾਰੀ ਕੁੰਮਕਰਨ ਦੀ ਨੀਂਦ ਸੁੱਤੇ ਹੋਏ ਹਨ ਇੱਕ ਵਾਰ ਫਿਰ ਦਸ ਦਈਏ ਕਿ ਨਜਾਇਜ਼ ਬਿਲਡਿੰਗ ਗੈਰ ਕਾਨੂੰਨੀ ਤਰੀਕੇ ਅਤੇ ਬਿਨਾਂ ਨਗਰ ਨਿਗਮ ਦੀ ਮਨਜ਼ੂਰੀ ਬਿਨਾਂ ਬਣਾਈ ਜਾ ਰਹੀ ਹੈ ਇਸ ਨਜਾਇਜ਼ ਉਸਾਰੀ ਤੇ ਕਾਰਪੋਰੇਸ਼ਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ । ਦੱਸ ਦਈਏ ਕਿ ਪਹਿਲਾ ਵੀ ਕਾਫੀ ਜਗ੍ਹਾ ਤੇ ਨਜਾਇਜ਼ ਉਸਾਰੀਆ ਕੀਤੀਆ ਗਈਆ ਸਨ ਪਰ ਨਗਰ ਨਿਗਮ ਦੀ ਕਾਰਗੁਜ਼ਾਰੀ ਇਸ ਮਾਮਲੇ ਵਿੱਚ ਫੇਲ ਸਾਬਿਤ ਹੋਈ। ਕਾਰਪੋਰੇਸ਼ਨ ਚ ਕੁਝ ਕਾਲੀਆਂ ਭੇਡਾਂ ਜੋ ਕਿ ਪੈਸੇ ਲੈ ਕੇ ਨਜਾਇਜ਼ ਬਿਲਡਿੰਗਾਂ ਦੀ ਉਸਾਰੀ ਕਰਵਾਉਂਦੀਆ ਹਨ ਜਦ ਕੋਈ ਲੋੜਵੰਦ ਵਿਅਕਤੀ ਡੇਢ ਜਾਂ ਦੋ ਮਰਲੇ ਦਾ ਮਕਾਨ ਬਣਾਉਂਦਾ ਹੈ ਤਾਂ ਕਾਲੀਆਂ ਭੇਡਾਂ ਉਸ ਵਕਤ ਤੁਰੰਤ ਪਹੁੰਚ ਜਾਂਦੀਆਂ ਹਨ ਤੇ ਲੋੜਵੰਦ ਵਿਅਕਤੀ ਦਾ ਖੂਨ ਚੂਸਦੀਆਂ ਹਨ ਉਹਨਾਂ ਵੱਲ ਕਿਸੇ ਵੀ ਅਧਿਕਾਰੀ ਤੇ ਪ੍ਰਸ਼ਾਸਨ ਦਾ ਧਿਆਨ ਨਹੀਂ ਪੈਣ ਦਿੰਦਿਆ। ਉੱਥੇ ਇਹ ਹੀ ਇਹ ਸਵਾਲ ਵੀ ਖੜਾ ਹੁੰਦਾ ਹੈ ਕਿ ਆਖਿਰ ਕਿਸ ਦੀ ਮਿਲੀ ਭਗਤ ਸਦਕਾ ਇਹ ਨਜਾਇਜ਼ ਬਿਲਡਿੰਗਾਂ ਬਣਾਈਆਂ ਜਾ ਰਹੀਆਂ ਹਨ ਇਨ੍ਹਾਂ ਨਜਾਇਜ਼ ਬਿਲਡਿੰਗ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ? ਕਾਰਪੋਰੇਸ਼ਨ ਅਫਸਰਾਂ ਵੱਲੋਂ ਇਹ ਨਜਾਇਜ਼ ਕੰਮਾਂ ਨੂੰ ਕਰਵਾਉਣ ਵਾਲੇ ਲੋਕਾਂ ਖਿਲਾਫ ਕੋਈ ਆਵਾਜ਼ ਕਿਉਂ ਨਹੀਂ ਚੁੱਕੀ ਜਾ ਰਹੀ ? ਇਹ ਅਫਸਰ ਆਪਣੀਆਂ ਜੇਬਾਂ ਭਰਦੇ ਹਨ ਅਤੇ ਸਰਕਾਰ ਨੂੰ ਬਹੁਤ ਵਡਾ ਚੂਨਾ ਲਗਾ ਦਿੰਦੇ ਹਨ। ਵੈਲਕਮ ਪੰਜਾਬ ਦੇ ਪੱਤਰਕਾਰ ਨੇ ਇੰਸਪੈਕਟਰ ਮੈਡਮ ਨਾਲ ਜਦੋਂ ਫੋਨ ਕੀਤਾ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਤੁਰੰਤ ਕਾਰਵਾਈ ਕੀਤੀ ਜਾਏਗੀ । ਅੱਜ ਇਸ ਗੱਲ ਨੂੰ ਚਾਰ ਪੰਜ ਦਿਨ ਬੀਤ ਚੁਕੇ ਹਨ ਪਰ ਇਸ ਨਜਾਇਜ਼ ਬਿਲਡਿੰਗ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਾਰਵਾਈ ਦੇਖਣ ਨੂੰ ਨਹੀਂ ਮਿਲੀ । ਜਦੋਂ ਇੰਸਪੈਕਟਰ ਮੈਡਮ ਨੂੰ ਫੋਨ ਕੀਤਾ ਗਿਆ ਤਾਂ ਵੈਲਕਮ ਪੰਜਾਬ ਦੇ ਪੱਤਰਕਾਰ ਦਾ ਫੋਨ ਚੱਕਣਾ ਜ਼ਰੂਰੀ ਨਹੀਂ ਸਮਝਿਆ ਇਥੋਂ ਸਾਬਤ ਹੁੰਦਾ ਹੈ ਕਿ ਸਭ ਕੁਝ ਗੋਲਮਾਲ ਹੈ।