ਅੰਮ੍ਰਿਤਸਰ: ਹਲਕਾ ਰਾਜਾਸਾਂਸੀ ਦੇ ਪਿੰਡ ਰਾਣੇਵਾਲੀ ਦੇ ਨੇੜਲੇ ਖੇਤਾਂ ਵਿੱਚ ‘ਚ ਅੱਜ ਤੜਕਸਾਰ ਵਿਸਫੋਟਕ ਡ੍ਰੋਨ ਦਾ ਮਲਬਾ ਮਿਲਣ ਕਾਰਨ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਮੁਗਲਾਣੀਕੋਟ ਦੇ ਵਸਨੀਕ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ 5 ਵਜੇ ਉਨ੍ਹਾਂ ਦੀ ਬਹਿਕ ਤੋਂ ਡ੍ਰੋਨ ਗੁਜਰਿਆ ਅਤੇ ਦੇਖਦਿਆਂ ਦੇਖਦਿਆਂ ਹੀ ਦੂਸਰੀ ਸਾਈਡ ਤੋਂ ਕੋਈ ਚੀਜ਼ ਆ ਕੇ ਉਸ ਨਾਲ ਟਕਰਾਈ ਤਾਂ ਇਕਦਮ ਬਲਾਸਟ ਹੋ ਗਿਆ। ਖੇਤਾਂ ਵਿੱਚ ਅੱਗ ਦੀਆਂ ਲਪਟਾ ਬਲਦੀਆਂ ਦਿਖਾਈ ਦਿੱਤੀਆਂ ਸੂਚਨਾ ਮਿਲਣ ਤੇ ਤੁਰੰਤ ਥਾਣਾ ਰਾਜਾਸਾਂਸੀ ਦੇ ਮੁਖੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚੇ ਤੇ ਮਲਬੇ ਨੂੰ ਕਬਜ਼ੇ ਵਿਚ ਲੈ ਲਿਆ। ਇਸੇ ਤਹਿਤ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਜੱਲੂਪੁਰ ਖੈੜਾ ਵਿਖੇ ਰਾਤ ਕਰੀਬ 1.45 ਧਮਾਕੇ ਤੋਂ ਬਾਅਦ ਖੇਤਾਂ ਅਤੇ ਲੋਕਾਂ ਦੇ ਘਰਾਂ ‘ਚੋਂ ਮਲਬੇ ਦੇ ਟੁਕੜੇ ਡਿੱਗ। ਆਲੇ-ਦੁਆਲੇ ਪਿੰਡਾਂ ਦੇ ਲੋਕਾਂ ਦੇ ਦਿਲਾਂ ਵਿੱਚ ਦੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।ਥਾਣਾ ਖਿਲਚੀਆਂ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲੋਕਾਂ ਨੂੰ ਨਾ ਘਬਰਾਉਣ ਲਈ ਆਖਿਆ ਤੇ ਸੁਰੱਖਿਆ ਬਣਾ ਕੇ ਰੱਖੀ ਹੈ।
ਜਿਵੇਂ ਹੀ ਸ਼ਨੀਵਾਰ ਦੀ ਸਵੇਰ ਭਾਰਤ-ਪਾਕਿ ਜੰਗ ਦੌਰਾਨ ਹੋਈ, ਛੇਹਰਟਾ ਦੇ ਕਰਤਾਰ ਨਗਰ, ਬਿਆਸ ਥਾਣੇ ਅਧੀਨ ਆਉਂਦੇ ਜੱਲੂ ਖੇੜਾ ਪਿੰਡ ਅਤੇ ਵਡਾਲਾ ਵਿੱਚ ਡਰੋਨ ਅਤੇ ਮਿਜ਼ਾਈਲਾਂ ਦੇ ਟੁੱਕੜੇ ਦੇਖੇ ਗਏ। ਸਰਹੱਦੀ ਪਿੰਡ ਨੈਨ ਬੁਰਜ ਵਿੱਚ ਅੱਧੀ ਰਾਤ ਨੂੰ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਣ ਦੀ ਖ਼ਬਰ ਮਿਲੀ। ਪੂਰੇ ਸ਼ਹਿਰ ਵਿੱਚ ਭਾਰੀ ਦਹਿਸ਼ਤ ਦਾ ਮਾਹੌਲ ਹੈ। ਲੋਕਾਂ ਨੇ ਛੇਹਰਟਾ ਅਤੇ ਜੱਲੂਖੇੜਾ ਇਲਾਕਿਆਂ ਵਿੱਚ ਮਿਜ਼ਾਈਲਾਂ ਅਤੇ ਡਰੋਨਾਂ ਦੇ ਅਵਸ਼ੇਸ਼ ਇਕੱਠੇ ਕੀਤੇ ਹਨ ਅਤੇ ਉਨ੍ਹਾਂ ਨੂੰ ਪੁਲਿਸ ਅਤੇ ਮੀਡੀਆ ਕਰਮਚਾਰੀਆਂ ਨੂੰ ਦਿਖਾਇਆ ਹੈ। ਫੌਜ ਦੇ ਜਵਾਨ ਅਤੇ ਪੁਲਿਸ ਕਰਮਚਾਰੀ ਟੁੱਕੜਿਆਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ, ਸੀਪੀ ਗੁਰਪ੍ਰੀਤ ਸਿੰਘ ਭੁੱਲਰ ਅਤੇ ਐਸਐਸਪੀ ਮਨਿੰਦਰ ਸਿੰਘ ਨੇ ਜਨਤਾ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤਾਂ ਤੁਰੰਤ ਕੰਟਰੋਲ ਰੂਮ ਨੂੰ ਸੂਚਿਤ ਕਰੋ।
ਤੁਹਾਨੂੰ ਦੱਸ ਦੇਈਏ ਕਿ ਭਾਰਤ-ਪਾਕਿ ਜੰਗ ਦੇ ਵਿਚਕਾਰ, ਸ਼ੁੱਕਰਵਾਰ ਰਾਤ ਨੂੰ ਹੀ, ਪਾਕਿਸਤਾਨ ਨੇ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਹਮਲਾ ਕੀਤਾ ਸੀ। ਜਿਸ ਨੂੰ ਭਾਰਤੀ ਫੌਜ ਦੇ ਮਿਜ਼ਾਈਲ ਵਿਰੋਧੀ ਪ੍ਰਣਾਲੀ ਨੇ ਹਵਾ ਵਿੱਚ ਹੀ ਨਸ਼ਟ ਕਰ ਦਿੱਤਾ। ਰਾਤ ਨੂੰ ਬਿਜਲੀ ਬੰਦ ਹੋਣ ਤੋਂ ਬਾਅਦ ਜਿਵੇਂ ਹੀ ਸਵੇਰੇ 5 ਵਜੇ ਬਿਜਲੀ ਸਪਲਾਈ ਬਹਾਲ ਹੋਈ, ਹਵਾ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ। ਜਦੋਂ ਲੋਕ ਸਵੇਰੇ ਆਪਣੇ ਘਰਾਂ ਤੋਂ ਬਾਹਰ ਆਏ ਤਾਂ ਉਨ੍ਹਾਂ ਨੇ ਡਰੋਨ ਅਤੇ ਮਿਜ਼ਾਈਲਾਂ ਦੇ ਟੁੱਕੜੇ ਦੇਖੇ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।