ਲੁਧਿਆਣਾ ਦੇ ਜਨਕਪੁਰ ਇਲਾਕੇ ਵਿਚ ਬੀਤੀ ਰਾਤ ਤਾਬੜਤੋੜ ਗੋਲੀਆਂ ਚੱਲੀਆਂ ਹਨ ਤੇ ਪੁਰਾਣੇ ਰੰਜਿਸ਼ ਦੇ ਚੱਲਦਿਆਂ ਇਹ ਗੋਲੀਆਂ ਚੱਲੀਆਂ ਹਨ ਤੇ ਰਾਤ ਲਗਭਗ 1.30 ਤੋਂ 2 ਵਜੇ ਦੇ ਕਰੀਬ ਦੀ ਇਹ ਘਟਨਾ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਗੈਂਗਸਟਰ ਪੁਨੀਤ 2 ਮਹੀਨੇ ਤੋਂ ਜ਼ਮਾਨਤ ਉਤੇ ਚੱਲ ਰਿਹਾ ਹੈ। ਹਾਲਾਂਕਿ ਕਿਸੇ ਕਿਸਮ ਦੇ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਫਾਇਰਿੰਗ ਕਿਸ ਨੇ ਕੀਤੀ ਹੈ। ਇਲਾਕੇ ਵਿਚ ਸਨਸਨੀ ਫੈਲ ਗਈ ਜਦੋਂ ਜ਼ਮਾਨਤ ਉਤੇ ਬਾਹਰ ਆਏ ਗੈਂਗਸਟਰ ਪੁਨੀਤ ਦੇ ਘਰ ਫਾਇਰਿੰਗ ਹੋਈ ਹੈ ਤੇ ਮੌਕੇ ‘ਤੇ ਪੁਲਿਸ ਪਹੁੰਚੀ ਹੈ ਤੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਫਾਇਰਿੰਗ ਕਿਸ ਵਲੋਂ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ।