Skip to content
ਜਲੰਧਰ, (ਵਿੱਕੀ ਸੂਰੀ ) – ਇੰਡੀਅਨ ਰੈਡ ਕ੍ਰੋਸ ਸੋਸਾਇਟੀ ਪੰਜਾਬ ਸਟੇਟ ਬਰਾਂਚ ਚੰਡੀਗੜ੍ਹ ਸਿਵਲ ਸਰਜਨ ਸਿਹਤ ਵਿਭਾਗ ਜਲੰਧਰ ਤੇ ਹਮਸਫਰ ਯੂਥ ਕਲੱਬ ਦੇ ਸਹਿਯੋਗ ਨਾਲ ਅੱਖਾਂ ਦੀ ਮੁਫਤ ਜਾਂਚ ਤੇ ਆਪਰੇਸ਼ਨ ਕੈਂਪ ਜਿਸ ਵਿੱਚ ਖਾਂਸੀ ਦਮਾ ਛਾਤੀ ਦੇ ਰੋਗ ਬਲਗਮ ਖੂਨ ਸ਼ੂਗਰ ਜਾਂਚ ਐਕਸਰੇ ਸਬੰਧੀ ਸੰਪੂਰਨ ਮੁਫਤ ਜਾਂਚ ਟੈਸਟ ਅੱਜ ਮਿਤੀ 2/9/2024 ਸੋਮਵਾਰ ਸਵੇਰੇ 10 ਤੋਂ 2 ਵਜੇ ਤੱਕ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਗੇਟ ਨੰਬਰ 3 ਲੰਬਾ ਪਿੰਡ ਜਲੰਧਰ ਵਿਖੇ ਮੌਕੇ ਉਤੇ ਮੁਫਤ ਕੀਤੇ ਜਾਣਗੇ ਤੇ ਦਵਾਈਆਂ ਵੀ ਮੁਫਤ ਦਿੱਤੀਆਂ ਜਾਣਗੀਆਂ। ਐਸ ਸੀ ਕਾਰਪੋਰੇਸ਼ਨ ਡੀ ਐਮ ਕੁਲਵਿੰਦਰ ਵੱਲੋ ਪੰਜਾਬ ਸਰਕਾਰ ਐਸ ਸੀ ਦੀਆਂ ਸਰਕਾਰੀ ਸਕੀਮਾਂ ਦੀਆਂ ਸਹੂਲਤਾਂ ਬਾਰੇ ਦਿੱਤੀ ਜਾਵੇਗੀ ਸੰਪੂਰਨ ਜਾਣਕਾਰੀ।
ਇਸ ਮੌਕੇ ਇੰਦਰਦੇਵ ਸਿੰਘ ਮਿਨਹਾਸ ਸਕੱਤਰ ਇੰਡੀਅਨ ਰੈਡ ਕਰੋਸ ਸੋਸਾਇਟੀ ਜਲੰਧਰ ਬ੍ਰਾਂਚ ਸਰਦਾਰ ਕੁਲਵਿੰਦਰ ਸਿੰਘ ਡਿਸਟ੍ਰਿਕਟ ਮੈਨੇਜਰ ਸ਼ਡਿਊਲ ਕਾਸਟ ਕਾਰਪੋਰੇਸ਼ਨ ਜਲੰਧਰ ਡਾਕਟਰ ਗੁਰਪ੍ਰੀਤ ਕੌਰ ਐਸ ਐਮ ਓ ਆਈ ਮੋਬਾਇਲ ਯੂਨਿਟ ਸਿਵਲ ਸਰਜਨ ਜਲੰਧਰ ਡਾਕਟਰ ਰੀਤੂ ਟੀਵੀ ਆਫਿਸਰ ਸਿਵਿਲ ਹੋਸਪਿਟਲ ਜਲੰਧਰ ਸਟੇਟ ਕੋਆਰਡੀਨੇਟਰ ਪੰਜਾਬ ਟੀਬੀ ਪ੍ਰੋਜੈਕਟ ਪੰਜਾਬ ਰੈਡ ਕ੍ਰੋਸ ਚੰਡੀਗੜ੍ਹ ਡਾਕਟਰ ਕ੍ਰਿਸ਼ਨ ਸ਼ਰਮਾ ਸਹਾਇਕ ਹੈਲਥ ਅਫਸਰ ਨਗਰ ਨਿਗਮ ਜਲੰਧਰ ਰੋਹਿਤ ਭਟੋਆ ਗੋਲਡ ਮੈਡਲਿਸਟ ਸਟੇਟ ਅਵਾਰਡੀ ਨੈਸ਼ਨਲ ਅਵਾਰਡੀ ਪ੍ਰਧਾਨ ਹਮਸਫਰ ਯੂਥ ਕਲੱਬ ਤੇ ਡਾਇਰੈਕਟਰ ਪੂਨਮ ਭਟੋਆ ਹਮਸਫਰ ਯੂਥ ਕਲੱਬ ਕਿਰਨ ਪ੍ਰੀਤ ਸਿੰਘ ਰੰਧਾਵਾ ਛੇਵੀਂ ਪਾਤਸ਼ਾਹੀ ਗੁਰਦੁਆਰਾ ਸਾਹਿਬ ਸਮੂੰਹ ਪ੍ਰਬੰਧਕ ਕਮੇਟੀ ਸਾਬਕਾ ਆਰਮੀ ਅਫਸਰ ਸਰਦਾਰ ਬੂਟਾ ਸਿੰਘ ਪ੍ਰਧਾਨ ਸ਼੍ਰੋਮਣੀ ਜੱਦੀ ਜਠੇਰੇ ਗੋਤ ਭਟੋਏ ਪਿੰਡ ਕਾਲਰਾ ਕਰਨੈਲ ਸੰਤੋਖਪੁਰੀ ਸੰਬੰਧੀ ਅਨੇਕਾਂ ਮਾਣਯੋਗ ਸ਼ਖਸ਼ੀਅਤਾਂ ਵੱਲੋ ਉਚੇਚੇ ਤੌਰ ਉਤੇ ਹਾਜ਼ਰੀਆਂ ਭਰੀਆਂ ਜਾਣਗੀਆਂ।
Post Views: 2,213
Related