ਲੁਧਿਆਣਾ ਵਿਚ ਬੀਤੀ ਦੇਰ ਰਾਤ ਜਸਪਾਲ ਬਾਂਗੜ ਇਲਾਕੇ ਵਿਚ ਇਕ ਰਬੜ ਦੀ ਫੈਕਟਰੀ ਵਿਚ ਬੁਆਇਲਰ ਫਟ ਗਿਆ। ਹਾਦਸੇ ਵਿਚ ਇਕ ਵਰਕਰ ਦੀ ਮੌਤ ਹੋ ਗਈ ਜਦੋਂ ਕਿ ਦੂਜੇ ਅਜੇ ਹਸਪਤਾਲ ਵਿਚ ਗੰਭੀਰ ਹਾਲਤ ਵਿਚ ਭਰਤੀ ਹੈ। ਧਮਾਕੇ ਦੀ ਆਵਾਜ਼ ਦੇ ਬਾਅਦ ਆਸ-ਪਾਸ ਦੇ ਕਾਫੀ ਲੋਕ ਘਟਨਾ ਵਾਲੀ ਥਾਂ ‘ਤੇ ਇਕੱਠੇ ਹੋ ਗਏ।
ਹਾਦਸੇ ਵਿਚ ਮਾਰੇ ਗਏ ਵਿਅਕਤੀ ਨੂੰ ਹੱਥਾਂ ਨਾਲ ਵੀ ਪੰਪ ਦੇਣ ਦੀ ਕੋਸ਼ਿਸ਼ ਲੋਕਾਂ ਨੇ ਕੀਤੀ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ। ਮ੍ਰਿਤਕ ਦੀ ਪਛਾਣ ਜਗਦੀਸ਼ ਸ਼ਰਮਾ ਵਜੋਂ ਹੋਈ ਹੈ। ਹਾਦਸੇ ਵਿਚ ਜ਼ਖਮੀ ਵਿਅਕਤੀ ਦਾ ਨਾਂ ਕੁੰਦਨ ਹੈ।ਮ੍ਰਿਤਕ ਜਗਦੀਸ਼ ਦੇ ਪੁੱਤਰ ਰਾਜਕੁਮਾਰ ਨੇ ਕਿਹਾ ਕਿ ਕੰਪਨੀ ਤੋਂ ਇਕ ਮਹਿਲਾ ਉਨ੍ਹਾਂ ਦੇ ਘਰ ਆਈ। ਉਸ ਨੇ ਦੱਸਿਆ ਕਿ ਕੰਪਨੀ ਵਿਚ ਅੱਗ ਲੱਗ ਗਈ ਹੈ। ਉਹ ਲੋਕ ਜਾਣ ਤੇ ਪਿਤਾ ਨੂੰ ਬਚਾ ਲੈਣ। ਰਾਜ ਕੁਮਾਰ ਮੁਤਾਬਕ ਉਸ ਦਾ ਪਿਤਾ 5 ਸਾਲ ਤੋਂ ਰਬੜ ਫੈਕਟਰੀ ਵਿਚ ਕੰਮ ਕਰਦਾ ਸੀ। ਉਹ 4 ਬੱਚਿਆਂ ਦਾ ਪਿਓ ਸੀ
ਬੀਤੀ ਰਾਤ ਵਰਕਰ ਆਮ ਦਿਨਾਂ ਵਾਂਗ ਕੰਮ ਕਰ ਰਹੇ ਸਨ। ਅਚਾਨਕ ਤੋਂ ਬੁਆਇਲਰ ਫਟ ਗਿਆ। ਇਸ ਨਾਲ ਉਥੇ ਕੰਮ ਕਰ ਰਹੇ ਦੋ ਵਰਕਰ ਜਗਦੀਸ਼ ਤੇ ਕੁੰਦਨ ਇਸ ਦੀ ਚਪੇਟ ਵਿਚ ਆ ਗਏ। ਦੋਵੇਂ ਅੱਗ ਨਾਲ ਬੁਰੀ ਤਰ੍ਹਾਂ ਝੁਲਸ ਗਏ। ਜਗਦਸ਼ ਦੀ ਤਾਂ ਮੌਕੇ ‘ਤੇ ਮੌਤ ਹੋ ਗਈ। ਉਸ ਦਾ ਸਾਥੀ ਜੋ ਕੋਲ ਹੀ ਖੜ੍ਹਾ ਸੀ ਬੁਆਇਲਰ ਦੀ ਚਪੇਟ ਵਿਚ ਆਉਣ ਨਾਲ ਗੰਭੀਰ ਜ਼ਖਮੀ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲਿਸ ਮੌਕੇ ‘ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਗਿਆ ਹੈ। ਫਿਲਹਾਲ ਪਰਿਵਾਰ ਦੇ ਬਿਆਨਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।