ਗਿੱਦੜਬਾਹਾ ਦੇ ਡੇਰਾ ਬਾਬਾ ਰੰਗਾਰਾਮ ਵਿਖੇ ਵੱਡਾ ਘਟਨਾ ਵਾਪਰੀ ਹੈ। ਉਥੇ ਲੰਗਰ ਹਾਲ ਵਿਚ ਸਿਲੰਡਰ ਫਟਣ ਦੀ ਖਬਰ ਸਾਹਮਣੇ ਆਈ ਹੈ। ਹਾਦਸੇ ਵਿਚ 5-6 ਸ਼ਰਧਾਲੂ ਗੰਭੀਰ ਜ਼ਖਮੀ ਹੋਏ ਹਨ। ਸਿਲੰਡਰ ਫਟਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਮੌਕੇ ‘ਤੇ ਭੱਜ-ਦੌੜ ਮਚ ਜਾਂਦੀ ਹੈ।
ਡੇਰੇ ਵਿਚ ਹਫਤੇ ਭਰ ਸਮਾਗਮ ਚੱਲਦੇ ਹਨ ਤੇ ਇਥੇ ਸੰਗਤਾਂ ਦੂਰ-ਦੁਰੇਡੇ ਤੋਂ ਆਉਂਦੀਆਂ ਹਨ। ਬਰਸੀ ਸਬੰਧੀ ਸਮਾਗਮ ਚੱਲ ਰਹੇ ਸਨ ਜਿਸ ਦੌਰਾਨ ਇਹ ਘਟਨਾ ਵਾਪਰੀ ਹੈ। ਲੰਗਰ ਤਿਆਰ ਹੋ ਰਿਹਾ ਸੀ ਕਿ ਅਚਾਨਕ ਸਿਲੰਡਰ ਫਟ ਜਾਂਦਾ ਹੈ। ਸੰਗਤਾਂ ਵਿਚ ਹਫੜਾ-ਦਫੜੀ ਮਚ ਜਾਂਦੀ ਹੈ। ਕਿੰਨੇ ਸਿਲੰਡਰ ਫਟੇ ਹਨ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਧਮਾਕੇ ਦੀ ਆਵਾਜ਼ ਹੋਣ ਨਾਲ ਘਟਨਾ ਬਾਰੇ ਪਤਾ ਲੱਗਦਾ ਹੈ।