ਜਲੰਧਰ ( ਵਿੱਕੀ ਸੂਰੀ ) ਸਮੂਹ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਪ੍ਰੋਗਰਾਮ ‘ਚ ਸ਼ਾਮਿਲ ਹੋਣ ਲਈ ਵਾਰਡ ਨੂੰ 50 ਦੇ ਕੌਂਸਲਰ ਸ:ਮਨਜੀਤ ਸਿੰਘ ਟੀਟੂ ਨੂੰ ਭਾਈ ਭਵਨਜੀਤ ਸਿੰਘ ਵੱਲੋ ਸੱਦਾ ਦਿੱਤਾ ਗਿਆ। ਇਸ ਮੌਕੇ ਭਵਨਜੀਤ ਸਿੰਘ ਜੀ ਨੇ ਪੱਤਰਕਾਰ ਨਾਲ ਗੱਲਬਾਤ ਕਰਕੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਮੁਕਾਬਲਾ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਬਾਬਾ ਫਤਿਹ ਸਿੰਘ ਫਾਊਂਡੇਸ਼ਨ ਅਤੇ ਸੰਤ ਸਿਪਾਹੀ ਗਤਕਾ ਅਖਾੜਾ ਮਿਸ਼ਲ ਸ਼ਹੀਦਾਂ ਤਰਨਾ ਦਲ ਹਰੀਆਂ ਬੇਲਾਂ, ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ, ਇੰਟਰਨੈਸ਼ਨਲ ਸਿੱਖ ਕੌਂਸਲ , ਸਿੱਖ ਤਾਲਮੇਲ ਕਮੇਟੀ, ਸਿੱਖ ਐਕਸ਼ਨ ਕਮੇਟੀ, ਅਖੰਡ ਕੀਰਤਨੀ ਜੱਥਾ , ਸਮੂਹ ਗੁ. ਪ੍ਰਬੰਧਕ ਕਮੇਟੀਆਂ ਅਤੇ ਧਾਰਮਿਕ ਸਿੱਖ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਗਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ 16 ਫਰਵਰੀ 2025 ਦਿਨ ਐਤਵਾਰ ਦੁਪਹਿਰ 2:00 ਤੋਂ ਰਾਤ 10:00 ਵਜੇ ਤੱਕ ਹੋਵੇਗਾ। ਜਿਸ ਵਿੱਚ ਭਾਰਤ ਭਰ ਤੋਂ ਚੋਟੀ ਦੀਆਂ ਟੀਮਾਂ ਅਤੇ ਖਿਡਾਰੀ ਭਾਗ ਲੈਣਗੇ। ਜਿੱਤਣ ਵਾਲੇ ਨੂੰ ਟਰੋਫੀਆਂ ਦੇ ਨਾਲ ਵੱਡੇ ਇਨਾਮ ਦਿੱਤੇ ਜਾਣਗੇ। ਇਸ ਮੌਕੇ ਗੋਲਡੀ ਨਿਹੰਗ, ਭੁਪਿੰਦਰ ਸਿੰਘ, ਗੋਲਡੀ, ਪਰਵਿੰਦਰ ਸਿੰਘ ਗੱਗੂ, ਗੁਰਸ਼ਰਨ ਸਿੰਘ ਛੰਨੂ , ਕਮਲਜੀਤ ਸਿੰਘ ਜੱਜ ਆਦਿ ਸ਼ਾਮਿਲ ਸਨ।