ਭਾਰਤ ਨੇ ਪਹਿਲਗਾਮ ਅੱਤਵਾਦੀ ਹਮਲੇ ਦਾ ਬਦਲਾ ਲੈਂਦੇ ਹੋਏ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੇ ਪਾਕਿਸਤਾਨ ਵਿਚ ਅੱਤਵਾਦੀਆਂ ਦੇ ਲਾਂਚ ਪੈਡਸ ‘ਤੇ ਹਮਲਾ ਕੀਤਾ ਹੈ। ਇਸ ਅਟੈਕ ਵਿਚ ਭਾਰਤੀ ਫੌਜ ਨੇ 9 ਲਾਚਿੰਗ ਪੈਡ ਨੂੰ ਪੂਰੀ ਤਰ੍ਹਾਂ ਤੋਂ ਬਰਬਾਦ ਕਰ ਦਿੱਤਾ। ਜਿਸ ਸਮੇਂ ਇਹ ਹਮਲਾ ਹੋਇਆ ਉਸ ਸਮੇਂ ਪੂਰਾ ਭਾਰਤ ਡੂੰਘੀ ਨੀਂਦ ਵਿਚ ਸੌਂ ਰਿਹਾ ਸੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਿਐਕਸ਼ਨ ਦਿੰਦੇ ਹੋਏ ਲਿਖਿਆ ਕਿ ਸਾਨੂੰ ਆਪਣੀਆਂ ਸੈਨਾਵਾਂ ‘ਤੇ ਮਾਣ ਹੈ। ਆਪ੍ਰੇਸ਼ਨ ਸਿੰਦੂਰ ਪਹਿਲਗਾਮ ਵਿਚ ਸਾਡੇ ਬੇਕਸੂਰ ਭਰਾਵਾਂ ਦੇ ਕਤਲ ਪ੍ਰਤੀ ਭਾਰਤ ਦੀ ਪ੍ਰਤੀਕਿਰਿਆ ਹੈ। ਮੋਦੀ ਸਰਕਾਰ ਭਾਰਤ ਤੇ ਉਸ ਦੇ ਲੋਕਾਂ ‘ਤੇ ਕਿਸੇ ਵੀ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਲਈ ਦ੍ਰਿੜ੍ਹ ਸੰਕਲਪ ਹੈ। ਭਾਰਤ ਅੱਤਵਾਦ ਨੂੰ ਜੜ੍ਹ ਤੋਂ ਮਿਟਾਉਣ ਲਈ ਪੂਰੀ ਤਰ੍ਹਾਂ ਤੋਂ ਵਚਨਬੱਧ ਹੈ। ਭਾਰਤ ਦੇ ਐਕਸ਼ਨ ਨਾਲ ਗੁਆਂਢੀ ਮੁਲਕ ਵਿਚ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਹੈ। ਬੀਤੀ ਰਾਤ ਲਗਭਗ 1.30 ਵਜੇ ਭਾਰਤੀ ਫੌਜ ਨੇ ਪੂਰੀ ਤਾਕਤ ਨਾਲ 9 ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਤੇ ਲਗਭਗ 24 ਵਾਰ ਅਟੈਕ ਕੀਤਾ। ਇਸ ਸਫਲਤਾ ‘ਤੇ ਪੂਰੇ ਦੇਸ਼ ਵਿਚ ਜਸ਼ਨ ਦਾ ਮਾਹੌਲ ਹੈ। ਹਰ ਕੋਈ ਭਾਰਤੀ ਫੌਜ ਦੀ ਬਹਾਦੁਰੀ ਦਾ ਲੋਹਾ ਮੰਨ ਲਿਆ ਹੈ। ਇਸ ਖਾਸ ਮੌਕੇ ‘ਤੇ ਦੇਸ਼ ਦੇ ਸਾਰੇ ਨੇਤਾਵਾਂ ਨੇ ਫੌਜ ਦਾ ਉਤਸ਼ਾਹ ਵਧਾਉਣ ਲਈ ਵਧਾਈ ਦਿੱਤੀ ਹੈ।