ਫ਼ਿਰੋਜ਼ਪੁਰ ( ਜਤਿੰਦਰ ਪਿੰਕਲ ): ਸ਼ਹੀਦ ਭਗਤ ਸਿੰਘ ਰਾਜਗੁਰੂ ਸੁਖਦੇਵ ਮੈਮੋਰੀਅਲ ਸੁਸਾਇਟੀ ਫ਼ਿਰੋਜ਼ਪੁਰ ਵਲੋਂ ਪ੍ਰਧਾਨ ਵਰਿੰਦਰ ਸਿੰਘ ਵੈਰੜ ਦੀ ਯੋਗ ਅਗਵਾਈ ਹੇਠ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਏ ਜਾਂਦੇ 8 ਰੋਜ਼ਾ ਦੇਸ਼ ਭਗਤੀ ਸਮਾਗਮ ਸ਼ਹੀਦੀ ਮੇਲਾ ਅੱਜ ਪਿੰਡ ਝੋਕ ਹਰੀ ਹਰ ਤੋ ਸ਼ੁਰੂ ਹੋ ਗਿਆ । ਖੇਡ ਸਟੇਡੀਅਮ ਅੰਦਰ ਸਰਪੰਚ ਮਲਕੀਤ ਸਿੰਘ ਸੰਧੂ ਨੇ ਰਿਬਨ ਕੱਟ ਕੇ ਜਿੱਥੇ ਖੇਡ ਮੁਕਾਬਲੇ ਸ਼ੁਰੂ ਕਰਵਾਏ । ਟੂਰਨਾਮੈਂਟ ‘ਚ ਹਲਕਾ ਵਿਧਾਇਕ ਰਜ਼ਨੀਸ਼ ਦਹਿਆ ਨੇ ਬਤੋਰ ਮੁੱਖ ਮਹਿਮਾਨ ਪਹੁੰਚਦਿਆਂ ਖੇਡ ਗਰਾਊਂਡ ‘ਚ ਉੱਤਰ ਕ੍ਰਿਕੇਟ ਖੇਡ ਜਿੱਥੇ ਨੌਜਵਾਨਾਂ ‘ਚ ਜੋਸ਼ ਭਰਿਆ ਉੱਥੇ ਜ਼ਿੰਮ ਲਈ ਇੱਕ ਲੱਖ ਰੂਪੈ ਦੇਣ ਦਾ ਵੀ ਐਲਾਨ ਕੀਤਾ । ਸੁਸਾਇਟੀ ਮੁੱਖ ਸਲਾਹਕਾਰ ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਸਮੂਹ ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ 8 ਰੋਜ਼ਾ ਸਮਾਗਮਾਂ ਦੀ ਸ਼ੁਰੂਆਤ ਤੀਸਰਾ ਕਾਸਕੋ ਕ੍ਰਿਕਟ ਟੂਰਨਾਮੈਂਟ ਝੋਕ ਹਰੀ ਹਰ ਨਾਲ ਹੋਈ । ਉਨ੍ਹਾਂ ਦੱਸਿਆ ਕਿ ਇਸ ਚਾਰ ਰੋਜ਼ਾ ਕਾਸਕੋ ਕ੍ਰਿਕਟ ਟੂਰਨਾਮੈਂਟ ਵਿਚ ਪਹਿਲੇ ਨੰਬਰ ’ਤੇ ਰਹਿਣ ਵਾਲੀ ਟੀਮ ਨੂੰ 51 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਦੂਸਰੇ ਸਥਾਨ ’ਤੇ ਰਹਿਣ ਵਾਲੀ ਟੀਮ ਨੂੰ 31 ਹਜ਼ਾਰ ਰੁਪਏ ਅਤੇ ਮੈਨ ਆਫ਼ ਦਾ ਸੀਰੀਜ਼ ਨੂੰ ਫੋਰਡ ਟਰੈਕਟਰ ਨਾਲ ਸਨਮਾਨਿਤ ਕੀਤਾ ਜਾਵੇਗਾ। ਉੱਨ੍ਹਾਂ ਦੱਸਿਆ ਕਿ ਕਾਸਕੋ ਕ੍ਰਿਕੇਟ ਟੂਰਨਾਮੈਂਟ ਦਾ 19 ਮਾਰਚ ਨੂੰ ਫਾਇਨਲ ਹੋਵੇਗਾ। । 21 ਮਾਰਚ ਨੂੰ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਸੁਖਮਣੀ ਸਾਹਿਬ ਜੀ ਦੇ ਪਾਠ ਤੇ ਮੋਟਰਸਾਈਕਲ ਜਾਗਰੂਕਤਾ ਮਾਰਚ , 21 ਸ਼ਾਮ ਨੂੰ ਨਾਮਦੇਵ ਚੌਕ ਪਾਰਕ ‘ਚ ਡੀ ਸੀ ਮਾਡਲ ਇੰਟਰਨੈਸ਼ਨਲ ਸਕੂਲ ਦੀ ਅਗਵਾਈ ਹੇਠ ਦੇਸ਼ ਭਗਤੀ ਸਮਾਗਮ , 22 ਮਾਰਚ ਨੂੰ ਸਵੇਰੇ ਦਿਸ਼ਾ ਪਬਲਿਕ ਸਕੂਲ ‘ਚ ਧਾਰਮਿਕ ਸਮਾਗਮ 23 ਮਾਰਚ ਨੂੰ ਹੂਸੈਨੀ ਵਾਲਾ ਬਾਰੇ ਕੇ ਓਪਨ ਕਬੱਡੀ ਕੱਪ 62 ਕਿੱਲੋ ਕਬੱਡੀ ( 2 ਖਿਡਾਰੀ ) ਬਾਹਰੋਂ ਪਿੰਡ ਵਾਰ ਮੁਕਾਬਲੇ ਕਰਵਾਏ ਜਾਣਗੇ । ਇਸ ਮੌਕੇ ਸੁਖਬੀਰ ਸਿੰਘ ਹੁੰਦਲ ਸਰਪੰਚ ਸ਼ੂਸ਼ਕ, ਰਘਬੀਰ ਸਿੰਘ ਖਾਰਾ ਸਾਬਕਾ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ , ਗੁਰਮਨਪ੍ਰੀਤ ਸਿੰਘ ਸੰਧੂ ਗੁਰੂ ਅਮਰ ਦਾਸ ਇੰਟਰਨੈਸ਼ਨਲ ਸਕੂਲ ਸਦਰਦੀਨ , ਬਲਕਾਰ ਸਿੰਘ ਗਿੱਲ ਰੱਤਾ ਖੇੜਾ ਸਾਬਕਾ ਮੈਂਬਰ ਬਲਾਕ ਸੰਮਤੀ, ਗੁਰਮੀਤ ਸਿੰਘ ਉੱਪਲ, ਬਲਵਿੰਦਰ ਸਿੰਘ ਬਿੰਟੂ ਸਾਬਕਾ ਮੈਂਬਰ ਪੰਚਾਇਤ, ਭਜਨ ਸਿੰਘ ਸੰਧੂ ਸਾਬਕਾ ਸਰਪੰਚ, ਕਸ਼ਮੀਰ ਸਿੰਘ ਸੰਧੂ, ਰਿੰਕੂ ਮਾਨ, ਸ਼ੀਰਾ, ਰਣਧੀਰ ਸਿੰਘ ਸੰਧੂ, ਹਰਦੇਵ ਸਿੰਘ ਸੰਧੂ, ਜੱਗਾ ਗੁਲਾਮੀ ਵਾਲਾ , ਸੁਰਜੀਤ ਸਿੰਘ ਗ਼ੁਲਾਮੀ ਵਾਲਾ, ਮਨਦੀਪ ਸਿੰਘ ਸੰਧੂ, ਸੋਨੂ ਧਨੋਆ, ਗੁਰਪ੍ਰੀਤ ਸਿੰਘ , ਹੈਪੀ ਝੋਕ , ਸੈਮ ਗਿੱਲ, ਪ੍ਰਦੀਪ ਸਿੰਘ ਭੁੱਲਰ ਮੱਲਵਾਲ ਆਦਿ ਪੰਤਵੰਤੇ ਹਾਜ਼ਰ ਸਨ ।