ਫਿਰੋਜ਼ਪੁਰ ( ਜਤਿੰਦਰ ਪਿੰਕਲ )  ਅੱਜ ਸਤਲੁੱਜ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ਕਰਦਿਆਂ ਪਿੰਡ ਖੁੰਦੜ ਹਿਠਾੜ ਨੇੜੇ ਮਮਦੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲਾਲ ਸਿੰਘ, ਸ਼ਾਮ ਸਿੰਘ, ਜਸਬੀਰ ਸਿੰਘ, ਦਲੀਪ ਸਿੰਘ, ਗੁਰਮੀਤ ਸਿੰਘ, ਲਵਪ੍ਰੀਤ ਸਿੰਘ, ਕਰਨਪ੍ਰੀਤ ਸਿੰਘ, ਸੁਰਜੀਤ ਸਿੰਘ, ਮਹਿੰਦਰ ਸਿੰਘ, ਅਕਾਸ਼ ਮਹਿਤਾ, ਅਮਰੀਕ ਸਿੰੰਘ, ਤਰਲੋਕ ਸਿੰਘ, ਗੁਰਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਜੋਗਿੰਦਰ ਸਿੰਘ, ਸਰਮੁੱਖ ਸਿੰਘ, ਨਿਰਮਲ ਸਿੰਘ, ਸੁਖਵੰਤ ਸਿੰਘ, ਮਹਿੰਦਰ ਸਿੰਘ, ਗੁਰਬਚਨ ਸਿੰਘ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡ ਨਿਵਾਸੀ ਹਾਜ਼ਰ ਸਨ ਦੱਸਿਆ ਕਿ ਸਾਡੇ ਪਿੰਡ ਜ਼ਮੀਨ ਦੀ ਬੋਲੀ ਹੋ ਰਹੀ ਸੀ ਤਾਂ ਕੁਝ ਲੋਕ ਸਾਡੇ ਗਲ ਪੈ ਗਏ ਅਤੇ ਸਾਡੀ ਕਾਰ ਦੀ ਭੰਨ ਤੋੜ ਕੀਤੀ। ਇਨ੍ਹਾਂ ਦੋਸ਼ ਲਾਇਆ ਕਿ ਕਾਰ ਵਿਚ ਸਾਡਾ ਦਸ ਲੱਖ ਰੁਪਇਆ ਸੀ ਜੋ ਇਨ੍ਹਾਂ ਵਿਰਧੀ ਧਿਰ ਨੇ ਲੁੱਟ ਲਿਆ। ਲਾਲ ਸਿੰਘ ਨੇ ਅੱਗੇ ਦੱਸਿਆ ਕਿ ਅਸੀਂ 7 ਲੱਖ ਪੈਸੇ ਬੈਂਕ ਵਿਚੋਂ ਕਢਵਾਏ ਸੀ ਅਤੇ 3 ਲੱਖ ਰੁਪਏ ਸਾਡੇ ਕੋਲ ਨਕਦ ਸੀ। ਇਹ ਕਿ ਅਸੀਂ ਸਭ ਤੋਂ ਪਹਿਲਾ ਪੁਲਿਸ ਕੋਲ ਗਏ, ਪਰ ਪੁਲਿਸ ਨੇ ਸਾਡੀ ਸਿਰਫ ਰਪਟ ਲਿਖੀ ਹੈ ਅਤੇ ਸਾਡੇ ਹੀ ਖਿਲਾਫ ਪਰਚਾ ਦਰਜ ਕੀਤਾ, ਜੋ ਕਿ 20 ਆਦਮੀਆਂ ਤੇ ਜਿਸ ਦੀ ਮੋਬਾਇਲ ਲੁਕੇਸ਼ਨ ਕਢਵਾਈ ਜਾਵੇ ਜੋ ਕਿ ਚੰਡੀਗੜ੍ਹ ਗਏ ਹੋਏ ਸੀ, ਕੁਝ ਫਿਰੋਜ਼ਪੁਰ ਗਏ ਹੋਏ, ਜਿਨ੍ਹਾਂ ਵਿਚ ਜਸਬੀਰ ਸਿੰਘ, ਕਰਨਪ੍ਰੀਤ ਸਿੰਘ, ਜਗਦੀਪ ਸਿੰਘ, ਗੁਰਮੀਤ ਸਿੰਘ ਆਦਿ ਵੀ ਜਿਨ੍ਹਾਂ ਦਾ ਇਸ ਪਰਚੇ ਨਾਲ ਕੋਈ ਵਾਸਤਾ ਨਹੀਂ ਹੈ ਜੋ ਕਿ ਕੋਈ ਸਵਰਨ ਕੰਪਨੀ ਚੰਡੀਗੜ੍ਹ ਕੋਈ ਲਾਇਬਰੇਰੀ ਆਦਿ ਵਿਚ ਲੱਗੇ ਹੋਏ ਹਨ। ਉਪਰੋਕਤ ਆਗੂਆਂ ਨੇ ਦੱਸਿਆ ਕਿ ਪੁਲਿਸ ਸਾਡੇ ਨਾਲ ਪਾਰਦਰਸ਼ੀ ਕਰ ਰਹੀ ਹੈ ਅਤੇ ਇਕ ਪਾਸੜ ਕਾਰਵਾਈ ਕੀਤੀ ਹੈ। ਅਸੀਂ ਐੱਸਐੱਸਪੀ ਨੂੰ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਦੀ ਲੁਕੇਸ਼ਨ ਕਢਵਾਈ ਜਾਵੇ ਜਿਨ੍ਹਾਂ ਨੂੰ ਪਰਚੇ ਵਿਚ ਸ਼ਾਮਲ ਕੀਤਾ ਹੈ, ਇਹ ਜੋ ਵੀ ਹੋ ਰਿਹਾ ਹੈ ਸਿਆਸੀ ਦਬਾਅ ਤੇ ਹੋ ਰਿਹਾ ਹੈ। ਅਸੀਂ ਇਸ ਸਬੰਧ ਵਿਚ 2 ਵਾਰੀ ਧਰਨਾ ਲਾਇਆ ਹੈ ਜੋ ਸਾਰੀਆਂ ਕਿਸਾਨ ਯੂਨੀਅਨਾਂ ਦੇ ਪਿੰਡ ਦੇ ਲੋਕ ਡੀਐੱਸਪੀ ਨੇ ਸਾਨੂੰ ਭਰੋਸਾ ਦੇ ਕੇ ਸਾਡਾ ਧਰਨਾ ਖਤਮ ਕਰ ਦਿੱਤਾ ਹੈ। ਅਸੀਂ ਮਜ਼ਬੂਰ ਹੋ ਕੇ ਡੀਜੇਪੀ ਪੰਜਾਬ, ਪੁਲਿਸ ਚੰਡੀਗੜ੍ਹ, ਮਾਣਯੋਗ ਚੀਫ ਜਸਟਿਸ ਪੰਜਾਬ ਐਂਡ ਹਰਿਆਣਾ, ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਚੰਡੀਗੜ੍ਹ ਨੂੰ ਵੀ ਦਰਖਾਸਤਾਂ ਭੇਜੀਆਂ ਹਨ। ਇਹ ਕਿ ਸਾਡੇ ਕੋਲ ਪੂਰੇ ਦਸਤਾਵੇਜ, ਵੀਡਿਓ ਰਿਕਾਰਡਿੰਗ ਮੌਕੇ ਵਾਰਦਾਤ ਦੀ ਪੂਰੀ ਘਟਨਾ ਸਾਡੇ ਕੋਲ ਮੌਜ਼ੂਦ ਹੈ, ਜਿਸ ਵਿਚ ਸ਼ਰੇਆਮ ਸਾਡੇ ਨਾਲ ਧੱਕਾ ਹੋ ਰਿਹਾ ਹੈ। ਇਸ ਸਬੰਧ ਵਿਚ ਜਦੋਂ ਪੱਤਰਕਾਰਾਂ ਨੇ ਗੁਰਵਿੰਦਰ ਸਿੰਘ ਐੱਸਐੱਚਓ ਮਮਦੋਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਅਸੀਂ ਜੋ ਵੀ ਕਾਰਵਾਈ ਕੀਤੀ ਹੈ, ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ ਜੇਕਰ ਤੁਾਡੇ ਕੋਲ ਕੋਈ ਵੀ ਸਬੂਤ ਹੈ ਤਾਂ ਸਾਨੂੰ ਮਿਲ ਕੇ ਆਪਣੇ ਸਬੂਤ ਦਿਖਾਓ। ਜੇਕਰ ਜਿਹੜਾ ਆਦਮੀ ਤੁਸੀਂ ਦੱਸ ਰਹੇ ਹੋ ਬਾਹਰ ਹਨ। ਉਨ੍ਹਾਂ ਦੀ ਲੁਕੇਸ਼ਨ ਵੀ ਕਢਾਈ ਜਾਵੇ, ਜਿਵੇਂ ਤੁਸੀਂ ਇਕ ਆਦਮੀ ਲਾਇਬਰੇਰੀ ਵਿਚ ਜੋਬ ਕਰ ਰਿਹਾ ਹੈ ਅਤੇ ਇਥ ਬੰਦਾ ਸਵਰਾਜ ਚੰਡੀਗੜ੍ਹ ਜੋਬ ਕਰ ਰਿਹਾ ਹੈ। ਜਸਬੀਰ ਸਿੰਘ ਡੀਸੀ ਆਫਿਸ ਫਿਰੋਜ਼ਪੁਰ ਵਿਚ ਟੋਕਨ ਨੰਬਰ 49 ਲੈ ਕੇ ਆਪਣੀ ਜ਼ਮੀਨ ਦੀ ਫਰਦ ਕਢਵਾ ਰਿਹਾ ਹੈ, ਕਰਨ ਸਿੱਧੂ ਕੱਪੜੇ ਖਰੀਦਣ ਗਿਅਾ ਹੋੲਿਅਾ ਸੀ । ਉਪਰੋਕਤ ਆਗੂਆਂ ਨੇ ਅੱਗੇ ਦੱਸਿਆ ਕਿ ਇਹ ਸਾਡੇ ਉਪਰ ਪਰਚਾ ਦਰਜ ਕੀਤਾ ਹੈ ਝੂਠਾ ਤੇ ਬੇਬੁਨਿਆਦ ਕੀਤਾ ਹੈ ਅਤੇ ਇਸ ਵਿਚ ਸਿਆਸੀ ਸ਼ਹਿ ਜੋਰਾਂ ਸ਼ੋਰਾਂ ਨਾਲ ਕੰਮ ਕਰ ਰਹੀ ਹੈ। ਅਸੀਂ ਐੱਸਐੱਸਪੀ ਫਿਰੋਜ਼ਪੁਰ ਤੋਂ ਮੰਗ ਕਰਦੇ ਹਾਂ ਕਿ ਸਾਡੇ ਕੇਸ ਦੀ ਇਨਕੁਆਰੀ ਕਿਸੇ ਇਮਾਨਦਾਰ ਅਫਸਰ ਦੀ ਲਗਾਈ ਜਾਵੇ ਤਾਂ ਜੋ ਸਾਨੂੰ ਇਨਸਾਫ ਮਿਲ ਸਕੇ ਅਤੇ ਦੋਸ਼ੀਆਂ ਤੇ ਕਾਰਵਾਈ ਹੋ ਸਕੇ।