ਫਰੀਦਕੋਟ (ਵਿਪਨ ਮਿੱਤਲ) : ਭਾਰਤ ਪਾਕਿ ਵਿਚ ਵਧਦੇ ਤਣਾਅ ਨੂੰ ਦੇਖਦਿਆਂ ਹੋਇਆ ਸਰਕਾਰ ਉੱਚ ਕਦਮ ਚੁੱਕ ਰਹੀ ਹੈ। ਇਸ ਦੌਰਾਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਬਲੈਕਆਊਟ ਕੀਤਾ ਗਿਆ। ਇਸੇ ਤਹਿਤ ਫਰੀਦਕੋਟ ਵਿੱਚ ਰਾਤ ਨੂੰ ਬਲੈਕਆਊਟ ਹੋਇਆ ਤੇ ਸਵੇਰੇ 5 ਵਜੇ ਬਿਜਲੀ ਵਾਪਸ ਆਈ। ਦੂਜੇ ਪਾਸੇ, ਫਰੀਦਕੋਟ ਵਿੱਚ ਰਾਤ ਲਗਪਗ 11.15 ਵਜੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਡੀਸੀ ਦੇ ਹੁਕਮਾਂ ਤੋਂ ਬਾਅਦ ਇੰਟਰਨੈੱਟ ਸੇਵਾ ਜ਼ਿਲ੍ਹੇ ਵਿੱਚ ਬੰਦ ਕਰ ਦਿੱਤੀਆਂ ਗਈਆਂ ਤਾਂ ਜੋ ਅਫ਼ਵਾਹਾਂ ਤੋਂ ਬਚਿਆ ਜਾ ਸਕੇ। ਇੰਟਰਨੈੱਟ ਸੇਵਾਵਾਂ ਅਜੇ ਵੀ ਬੰਦ ਹਨ।