ਕਦੋ ਤੱਕ ਢਾਏ ਜਾਨ ਗਏ ਪੱਤਰਕਾਰਾਂ ਤੇ ਪੁਲਿਸ ਵਲੋਂ ਜ਼ੁਲਮ (ਰਾਜਕੁਮਾਰ ਸੂਰੀ)
ਜਲੰਧਰ (ਜੋਤੀ ਟੰਡਨ) : ਪੱਤਰਕਾਰ ਪ੍ਰੈਸ ਐਸੋਸੀਏਸ਼ਨ (ਰਜਿ) ਵਲੋਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਅਅਪੀਲ ਕੀਤੀ ਜਾਂਦੀ ਹੈ ਕਿ ਜਿੰਨੀ ਦੇਰ ਅਸੀਂ ਇਕਜੁਟ ਦੀ ਇਕਾਗਰਤਾ ਨਹੀਂ ਕਰਦੇ ਉਨੀ ਦੇਰ ਸਾਡੇ ਸਮੂਹ ਪੱਤਰਕਾਰ ਭਾਈਚਾਰੇ ਤੇ ਕਿਸੇ ਨਾ ਕਿਸੇ ਤਰ੍ਹਾਂ ਪੁਲਿਸ ਵਲੋਂ ਅਟੈਕ ਹੋਣ ਬੰਦ ਨਹੀਂ ਹੋਣਗੇ। ਜਿਸ ਦੇ ਚਲਦਿਆਂ ਪਤਾ ਚੱਲਿਆ ਹੈ ਕਿ ਬੀਤੇ ਦਿਨ ਅੰਮ੍ਰਿਤਸਰ ਵਿੱਚ ਥਾਣਾ ਡੀ – ਡਿਵੀਜ਼ਨ ਦੇ ਇੰਚਾਰਜ ਸਮੇਤ ਪੁਲਿਸ ਪਾਰਟੀ ਵੱਲੋਂ ਬਹੁਤ ਹੀ ਸਤਿਕਾਰਯੋਗ ਪੱਤਰਕਾਰ ਮਨਜੀਤ ਸਿੰਘ ਨਾਲ ਖਬਰ ਦੀ ਕਵਰੇਜ ਕਰਦੇ ਸਮੇਂ ਗਲਤ ਸ਼ਬਦਾਵਲੀ ਦੀ ਵਰਤੋਂ ਕੀਤਾ ਗਈ । ਜਿਸ ਦੀ ਪੱਤਰਕਾਰ ਪ੍ਰੈਸ ਐਸੋਸੀਏਸ਼ਨ ਰਜਿਸਟਰਡ ਦੇ ਵੱਲੋਂ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਜਾਂਦੀ ਹੈ ਅਤੇ ਨਾਲ ਹੀ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਤਾੜਨਾ ਵੀ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਪੱਤਰਕਾਰ ਭਾਈਚਾਰੇ ਦੇ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕਰੋਗੇ ਤਾਂ ਤੁਹਾਡੇ ਖਿਲਾਫ ਪੂਰੇ ਪੰਜਾਬ ਦੇ ਪੱਤਰਕਾਰ ਵੱਲੋਂ ਵੱਡੀ ਮੁਹਿੰਮ ਵਿਡਣ ਤੋਂ ਗੁਰੇਜ ਨਹੀਂ ਕੀਤਾ ਜਾਵੇਗਾ।
ਪੰਜਾਬ ਭਰ ਦੀ ਪੰਜਾਬ ਪੁਲਿਸ ਅਤੇ ਹੋਰ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦੱਸਿਆ ਜਾਂਦਾ ਹੈ ਕਿ ਪੀਲਾ ਕਾਰਡ(ਯੈਲੋ ਕਾਰਡ) ਪੱਤਰਕਾਰ ਦੀ ਸ਼ਨਾਖਤ ਲਈ ਨਹੀਂ ਹੈ ਤੁਹਾਡੇ ਵੱਲੋਂ ਜੋ (ਯੈਲੋ ਕਾਰਡ)ਪੀਲੇ ਕਾਰਡ ਨੂੰ ਦਰਜਾ ਬਣਾਇਆ ਜਾਂਦਾ ਹੈ ਕਿਸੇ ਵੀ ਸਰਕਾਰੀ ਵਿਭਾਗ ਵਲੋਂ ਉਸ ਨੂੰ ਹਊਆ ਨਾ ਬਣਾਇਆ ਜਾਵੇ।
ਕਿਸੇ ਵੀ ਪੱਤਰਕਾਰ ਸਾਥੀ ਕੋਲੋਂ ਪੀਲਾ ਕਾਰਡ ਮੰਗਣ ਤੋਂ ਪਹਿਲਾਂ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਕੀਤੇ ਜਾਂਦੇ ਪੀਲੇ ਕਾਰਡ ਦੀ ਕੀ ਅਹਿਮੀਅਤ ਹੈ ਉਸ ਨੂੰ ਸਮਝੋ ਤੇ ਉਸ ਤੋਂ ਬਾਅਦ ਪੱਤਰਕਾਰ ਸਾਥੀ ਕੋਲੋਂ ਪੀਲੇ ਕਾਰਡ (ਯੈਲੋ ਕਾਰਡ ) ਦੀ ਮੰਗ ਕੀਤੀ ਜਾਵੇ