ਫ਼ਰੀਦਕੋਟ (ਵਿਪਨ ਮਿੱਤਲ) :-ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਅਤੇ ਹੈਲਥ ਫਾਰ ਆਲ ਸੁਸਾਇਟੀ ਵੱਲੋਂ ਸਿਹਤ ਵਿਭਾਗ ਜਿਲ੍ਹਾ ਫਰੀਦਕੋਟ ਦੇ ਸਹਿਯੋਗ ਨਾਲ 5 ਲੱਖ ਵਾਲੇ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦਾ ਮੁਫ਼ਤ ਕੈਂਪ ਗਰੀਨ ਐਵੀਨਿਉ ਫਰੀਦਕੋਟ ਵਿਖੇ ਲਗਾਇਆ ਗਿਆ।ਸਮਾਜ ਸੇਵੀ ਸ ਦਵਿੰਦਰ ਸਿੰਘ ਸੰਧੂ ਨੇ ਕੈਂਪ ਦਾ ਉਦਘਾਟਨ ਕੀਤਾ।ਸ਼੍ਰੀ ਕਮਲ ਕੁਮਾਰ ਬੱਸੀ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ।ਦਵਿੰਦਰ ਸਿੰਘ ਸੰਧੂ ਨੇ ਦੋਵੇਂ ਸੰਸਥਾਂਵਾਂ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਨਾਲ ਆਮ ਲੋਕਾਂ ਨੂੰ ਬਹੁਤ ਲਾਭ ਮਿਲੇਗਾ।ਉਹਨਾ ਨੇ ਦੋਵੇਂ ਸੰਸਥਾਵਾਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਇਸ ਤਰਾਂ ਦੇ ਕੈਂਪ ਸ਼ਹਿਰ ਦੇ ਹਰੇਕ ਇਲਾਕੇ ਵਿੱਚ ਲਗਾਉਣੇ ਚਾਹੀਦੇ ਹਨ। ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਹੈਲਥ ਫਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ:ਵਿਸ਼ਵਦੀਪ ਗੋਇਲ ਅਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਪ੍ਰਿੰ:ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਹ ਕੈਂਪ ਡਾ: ਚੰਦਰ ਸ਼ੇਖਰ ਸਿਵਲ ਸਰਜਨ ਕਮ ਡਿਪਟੀ ਡਾਇਰੈਕਟਰ ਫਰੀਦਕੋਟ ਦੀ ਸਰਪ੍ਰਸਤੀ ਹੇਠ ਲਗਾਏ ਜਾ ਰਹੇ ਹਨ ਅਤੇ ਇਹ ਸਾਡਾ ਤੀਸਰਾ ਕੈਂਪ ਹੈ। ਇਸ ਕੈਂਪ ਵਿੱਚ 137 ਵਿਅਕਤੀਆਂ ਦੇ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਕਾਰਡ ਮੁਫ਼ਤ ਬਣਾਏ ਗਏ।ਇਹਨਾ ਕਾਰਡਾਂ ਨਾਲ ਲਾਭਪਾਤਰੀ ਆਪਣਾ 5 ਲੱਖ ਰੁਪਏ ਤੱਕ ਦਾ ਇਲਾਜ ਮੁਫ਼ਤ ਕਰਵਾ ਸਕਣਗੇ ਸਰਕਾਰ ਵੱਲੋਂ ਦਿੱਤੀ ਗਈ ਇਹ ਬਹੁਤ ਵੱਡੀ ਸਹੂਲਤ ਹੈ।ਕੈਂਪ ਦੇ ਪ੍ਰੋਜੈਕਟ ਚੇਅਰਮੈਨ ਸ ਗੁਰਿੰਦਰ ਸਿੰਘ ਅਤੇ ਕੋ ਚੇਅਰਮੈਨ ਸ ਭੁਪਿੰਦਰ ਸਿੰਘ ਛੀਨਾ ਸਨ।ਸੁਸਾਇਟੀ ਦੇ ਸੀਨੀਅਰ ਮੈਂਬਰ ਰਜਵੰਤ ਸਿੰਘ ਅਤੇ ਬਲਦੇਵ ਗਰੋਵਰ ਨੇ ਸਭਨਾ ਦਾ ਧੰਨਵਾਦ ਕੀਤਾ।ਕੈਂਪ ਵਿੱਚ ਪਹੁੰਚੇ ਲੋਕਾਂ ਲਈ ਚਾਹ ਪਾਣੀ ਦਾ ਪ੍ਰਬੰਧ ਪ੍ਰਬੰਧਕੀ ਕਮੇਟੀ ਗੁਰੂ ਦੁਆਰਾ ਗਰੀਨ ਐਵੀਨਿਉ ਵੱਲੋਂ ਕੀਤਾ ਗਿਆ।ਧਰਮਿੰਦਰ ਕੁਮਾਰ ਅਤੇ ਜਗਮੀਤ ਸਿੰਘ ਨੇ ਅਪਰੇਟਰ ਵਜੋਂ ਆਪਣੀਆਂ ਸੇਵਾਵਾਂ ਦਿੱਤੀਆਂ।ਸ਼੍ਰੀ ਸੁਰੇਸ਼ ਅਰੋੜਾ ਅਤੇ ਡਾਕਟਰ ਵਿਸ਼ਵਦੀਪ ਗੋਇਲ ਨੇ ਕਿ ਸਾਡਾ ਅਗਲਾ ਕੈਂਪ ਸਰਕਾਰੀ ਪ੍ਰਾਇਮਰੀ ਸਕੂਲ ਸੰਜੇ ਨਗਰ ਵਿਖੇ ਮਿਤੀ 27 ਅਪ੍ਰੈਲ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਲਗਾਇਆ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਜੀਤ ਸਿੰਘ ਸਿੱਧੂ,ਰਜਵੰਤ ਸਿੰਘ, ਕਮਲ ਕੁਮਾਰ ਬੱਸੀ,ਭੁਪਿੰਦਰ ਸਿੰਘ ਛੀਨਾ,ਗੁਰਿੰਦਰ ਸਿੰਘ ਮਨੀ,ਹਰਿੰਦਰ ਸਿੰਘ ਬਰਾੜ,ਕੁਲਵੰਤ ਸਿੰਘ,ਦਰਸ਼ਨ ਸਿੰਘ,ਬਲਵਿੰਦਰ ਸਿੰਘ,ਪ੍ਰੀਤਮ ਸਿੰਘ,ਮਨਜੀਤ ਸਿੰਘ,ਜਤਿੰਦਰ ਪਾਲ ਸਿੰਘ,ਬਲਦੇਵ ਗਰੋਵਰ,ਵਰਿੰਦਰ ਚਾਵਲਾ,ਨਵਦੀਪ ਗੋਇਲ,ਜੁਗਰਾਜ ਸਿੰਘ,ਰੁਪਿੰਦਰ ਸਿੰਘ,ਜਸਵੀਰ ਕੌਰ,ਰੁਪਿੰਦਰ ਸਿੰਘ,ਸੁਖਰਾਜ ਸਿੰਘ,ਪ੍ਰੇਮ ਕੌਸ਼ਲ,ਮਨਜੀਤ ਸਿੰਘ ਮਿੱਕੀ,ਬਿੱਕਰ ਸਿੰਘ,ਬਲਜੀਤ ਸਿੰਘ,ਹਾਕਮ ਸਿੰਘ,ਸੁਰਜੀਤ ਸਿੰਘ,ਸੁਖਦੇਵ ਸਿੰਘ,ਰਣਜੀਤ ਸਿੰਘ ਘੁਮਾਣ,ਗੁਰਚਰਨ ਸਿੰਘ ਗਿੱਲ ਅਤੇ ਸੁਰਿੰਦਰ ਪਾਲ ਸਿੰਘ ਹਾਜ਼ਰ ਸਨ।