Skip to content
ਫ਼ਰੀਦਕੋਟ (ਵਿਪਨ ਮਿੱਤਲ) :-ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਅਤੇ ਹੈਲਥ ਫਾਰ ਆਲ ਸੁਸਾਇਟੀ ਫਰੀਦਕੋਟ ਵੱਲੋਂ ਸਿਹਤ ਵਿਭਾਗ ਜਿਲ੍ਹਾ ਫਰੀਦਕੋਟ ਦੇ ਸਹਿਯੋਗ ਨਾਲ ਸਰਕਾਰੀ ਮਿਡਲ ਸਕੂਲ ਸੰਜੇ ਨਗਰ ਫ਼ਰੀਦਕੋਟ ਵਿਖੇ ਸਵ ਸੁਰਿੰਦਰ ਕੁਮਾਰ ਅਰੋੜਾ ਦੀ ਨਿੱਘੀ ਯਾਦ ਵਿੱਚ ਅੱਖਾਂ ਦੇ ਅਪ੍ਰੇਸ਼ਨ ਦਾ ਮੁਫ਼ਤ ਕੈਂਪ ਅਤੇ ਆਯੁਸ਼ਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਕਾਰਡ ਬਣਾਉਣ ਦਾ ਮੁਫ਼ਤ ਕੈਂਪ ਡਾ: ਚੰਦਰ ਸ਼ੇਖਰ ਸਿਵਲ ਸਰਜਨ ਕਮ ਡਿਪਟੀ ਡਾਇਰੈਕਟਰ ਫਰੀਦਕੋਟ ਦੇ ਨਿਰਦੇਸ਼ਾਂ,ਡਾ: ਪੀ. ਐਸ. ਬਰਾੜ ਐਸ ਐਮ. ਓ .ਸਿਵਲ ਹਸਪਤਾਲ ਫਰੀਦਕੋਟ ਦੀ ਯੋਗ ਅਗਵਾਈ ਵਿੱਚ ਡਾ: ਵਿਸ਼ਵਦੀਪ ਗੋਇਲ ਡੀ ਐਮ ਸੀ ਪ੍ਰਧਾਨ ਹੈਲਥ ਫਾਰ ਆਲ ਸੁਸਾਇਟੀ ਅਤੇ ਪ੍ਰਿੰ: ਸੁਰੇਸ਼ ਅਰੋੜਾ ਪ੍ਰਧਾਨ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਰਜਿ ਫਰੀਦਕੋਟ ਦੀ ਦੇਖ ਰੇਖ ਹੇਠ ਲਗਾਇਆ ਗਿਆ। ਜੀਤ ਸਿੰਘ ਸਿੱਧੂ ਨੇ ਸਭਨਾ ਨੂੰ ਜੀ ਆਇਆਂ ਨੂੰ ਕਿਹਾ। ਕੈਂਪ ਦਾ ਉਦਘਾਟਨ ਡਾ: ਚੰਦਰ ਸ਼ੇਖਰ ਸਿਵਲ ਸਰਜਨ ਫਰੀਦਕੋਟ ਨੇ ਕੀਤਾ। ਡਾ:ਚੰਦਰ ਸ਼ੇਖਰ ਨੇ ਕਿਹਾ ਕਿ ਸਮੇ ਸਮੇਂ ਸਾਨੂੰ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦੀ ਹੈ।ਉਹਨਾ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਯੁੱਧ ਨਸ਼ਿਆਂ ਤਹਿਤ ਨਸ਼ਿਆਂ ਤੋਂ ਦੂਰ ਰਹਿਣ ਲਈ ਕਿਹਾ ਕਿ ਸਾਨੂੰ ਖ਼ਾਸ ਤੌਰ ਤੇ ਆਪਣੇ ਬੱਚਿਆਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ।
ਮਰੀਜਾਂ ਦੀਆਂ ਅੱਖਾਂ ਦੀ ਜਾਂਚ ਡਾ: ਪਰਮਿੰਦਰ ਕੌਰ ਅਤੇ ਡਾ: ਭਾਰਤੀ ਕਪੂਰ ਨੇ ਕੀਤੀ। ਕੈਂਪ ਦੌਰਾਨ 145 ਮਰੀਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਯੋਗ ਪਾਏ ਗਏ ਮਰੀਜਾਂ ਦੀਆਂ ਅੱਖਾਂ ਦੇ ਅਪ੍ਰੇਸ਼ਨ ਸਿਵਲ ਹਸਪਤਾਲ ਫਰੀਦਕੋਟ ਵਿਖੇ ਕੀਤੇ ਜਾਣਗੇ।ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਡਾ: ਵਿਸ਼ਵਦੀਪ ਗੋਇਲ ਅਤੇ ਪ੍ਰਿੰ: ਸੁਰੇਸ਼ ਅਰੋੜਾ ਨੇ ਦੱਸਿਆ ਕਿ ਕੈਂਪ ਦੌਰਾਨ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ।ਮਰੀਜਾਂ ਦੇ ਲੈਨਜ ਵੀ ਮੁਫ਼ਤ ਪਾਏ ਜਾਣਗੇ। ਇਸੇ ਦੌਰਾਨ 167 ਦੇ ਕਰੀਬ ਲੋਕਾਂ ਦੇ ਆਯੁਸ਼ਮਾਨ ਭਾਰਤ 5 ਲੱਖ ਰੁਪਏ ਵਾਲੇ ਸਰਬਤ ਸਿਹਤ ਬੀਮਾ ਯੋਜਨਾ ਕਾਰਡ ਮੁਫ਼ਤ ਬਣਾਏ ਗਏ।ਕ੍ਰਿਸ਼ਨਾ ਵੰਤਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਅਤੇ ਹੈਲਥ ਫਾਰ ਆਲ ਸੁਸਾਇਟੀ ਵੱਲੋਂ ਡਾ: ਚੰਦਰ ਸਿਵਲ ਸਰਜਨ ਫਰੀਦਕੋਟ,ਡਾ: ਪਰਮਿੰਦਰ ਕੌਰ ,ਡਾ: ਭਾਰਤੀ ਕਪੂਰ, ਨਿਧੀ ਵਰਮਾ,ਜਸਪਾਲ ਕੌਰ,ਪ੍ਰਿਤਪਾਲ ਸਿੰਘ ,ਧਰਮਿੰਦਰ ਕੁਮਾਰ,ਜਗਮੀਤ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਵਰਿੰਦਰ ਕੁਮਾਰ ਚਾਵਲਾ ਨੇ ਸਭਨਾ ਦਾ ਧੰਨਵਾਦ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮਦਨ ਕੁਮਾਰ,ਸੰਗੀਤ ਪਾਲ ਸਿੰਘ,ਸੰਜੇ ਕੁਮਾਰ,ਨਿਰਮਲ ਸਿੰਘ,ਕਾਕਾ ਸ਼ਰਮਾ ਹਾਜਰ ਸਨ।
Post Views: 2,033
Related