ਫਰੀਦਕੋਟ(ਪ੍ਰਬੋਧ ਸ਼ਰਮਾ,ਵਿਪਨ ਕੁਮਾਰ ਮਿੱਤਲ):- ਕੜਾਕੇ ਦੀ ਠੰਡ ਅਤੇ ਧੁੰਦ ਕਰਕੇ ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ ਨੇ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਦੀ ਵਿੱਚ ਪ੍ਰਵਾਸੀ ਭਾਰਤੀ ਬੇਅੰਤ ਸਿੰਘ ਡੋਡ ਕੈਨੇਡਾ ਅਤੇ ਪ੍ਰਵਾਸੀ ਭਾਰਤੀ ਭੂਸ਼ਨ ਚਾਵਲਾ ਕੈਨੇਡਾ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਲੋੜਵੰਦਾਂ ਕੰਬਲ ਵੰਡੇ ਗਏ । ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਦੱਸਿਆ ਕਿ ਜਦੋਂ ਉਹ ਸ਼ਹਿਰ ਵਿੱਚ ਵੱਖ ਵੱਖ ਥਾਵਾਂ ਤੇ ਕੰਬਲ ਵੰਡ ਰਹੇ ਸਨ ਜਿੱਥੇ ਉਹਨਾ ਦੇ ਸੰਪਰਕ ਵਿੱਚ ਗਰੀਬ ਅਤੇ ਲੋੜਵੰਦ ਵਿਅਕਤੀ ਆਏ ਓਥੇ ਨੇਤਰ ਹੀਣ ਅਤੇ ਅੰਗਹੀਣ ਵਿਅਕਤੀ ਸਾਡੇ ਸੰਪਰਕ ਵਿੱਚ ਆਏ ਠੰਡ ਵਿੱਚ ਠਰੂ ਠਰੂ ਕਰ ਰਹੇ ਸਨ ਅਤੇ ਉਹਨਾ ਨੂੰ ਠੰਡ ਤੋਂ ਬਚਣ ਲਈ ਗਰਮ ਕੰਬਲਾਂ ਦੀ ਸਖ਼ਤ ਜ਼ਰੂਰਤ ਸੀ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਜਦੋਂ ਤੋਂ ਠੰਡ ਸ਼ੁਰੂ ਹੋਈ ਹੈ ਉਸ ਦਿਨ ਤੋਂ ਉਹਨਾ ਦੀ ਸੁਸਾਇਟੀ ਦਾਨੀ ਸੱਜਣਾਂ ਸਹਿਯੋਗ ਨਾਲ ਲੋੜਵੰਦਾਂ ਨੂੰ ਗਰਮ ਕੰਬਲ ਵੰਡਦੇ ਆ ਰਹੇ ਹਨ। ਉਹਨਾ ਨੇ ਦੱਸਿਆ ਕਿ ਅਜਿਹਾ ਕਾਰਜ ਕਰਕੇ ਸਾਡੀ ਸੁਸਾਇਟੀ ਦੇ ਸਮੂਹ ਮੈਂਬਰਾਂ ਨੂੰ ਬਹੁਤ ਸੰਤੁਸ਼ਟੀ ਹੋਈ ਹੈ ਅਤੇ ਲੋੜਵੰਦਾਂ ਨੇ ਮੈਂਬਰਾਂ ਨੂੰ ਦੁਆਵਾਂ ਦਿੱਤੀਆਂ। ਕੰਬਲ ਵੰਡਣ ਵਿੱਚ ਪ੍ਰਵਾਸੀ ਭਾਰਤੀ ਆਸਟ੍ਰੇਲੀਆ ਨਿਵਾਸੀ ਪਾਰਸ ਅਰੋੜਾ, ਜੀਤ ਸਿੰਘ ਸਿੱਧੂ,ਰਜਵੰਤ ਸਿੰਘ,ਰਾਜੇਸ਼ ਸੁਖੀਜਾ,ਸਤਨਾਮ ਸਿੰਘ ਬੱਤਰਾ,ਕਰਮਜੀਤ ਸ਼ਰਮਾ,ਲਖਵਿੰਦਰ ਸਿੰਘ ਰੋਮਾਣਾ,ਪੂਰਨ ਸਿੰਘ ਅਤੇ ਗੁਰਪ੍ਰੀਤ ਸਿੰਘ ਗੋਪੀ ਨੇ ਅਹਿੰਮ ਭੂਮਿਕਾ ਨਿਭਾਈ।