ਫਰੀਦਕੋਟ(ਵਿਪਨ ਮਿਤੱਲ) :- ਸਮਾਜ ਸੇਵਾ ਦੇ ਖੇਤਰ ਵਿੱਚ ਨਿਵੇਕਲੇ ਕਾਰਜ ਕਰਨ ਵਾਲੀ ਇਲਾਕੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਦੀ ਅਗਵਾਈ ਵਿੱਚ 26ਜਨਵਰੀ ਗਣਤੰਤਰ ਦਿਵਸ ਸਥਾਨਕ ਬੱਸ ਸਟੈਂਡ ਫਰੀਦਕੋਟ ਵਿਖੇ ਮਨਾਇਆ ਗਿਆ।ਸੁਸਾਇਟੀ ਦੇ ਪ੍ਰਧਾਨ ਪ੍ਰਿੰਸੀਪਲ ਸੁਰੇਸ਼ ਅਰੋੜਾ ਨੇ ਗਣਤੰਤਰ ਦਿਵਸ ਦੀ ਸਭਨਾ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦਾ ਦਿਨ ਭਾਰਤ ਦੇ ਇਤਿਹਾਸ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਦਿਨ ਹੈ ਅਤੇ ਅੱਜ ਦੇ ਦਿਨ ਭਾਰਤ ਦਾ ਆਪਣਾ ਸੰਵਿਧਾਨ ਸਾਡੇ ਦੇਸ਼ ਵਿੱਚ ਲਾਗੂ ਹੋਇਆ।ਸ਼੍ਰੀ ਅਰੋੜਾ ਨੇ ਕਿਹਾ ਕਿ ਇਹ ਸਭ ਕੁੱਝ ਦੇਸ਼ ਭਗਤਾਂ ਦੀਆਂ ਦੇਸ਼ ਦੀ ਅਜਾਦੀ ਲਈ ਦਿੱਤੀਆਂ ਕੁਰਬਾਨੀਆ ਕਰਕੇ ਸੰਭਵ ਹੋ ਸਕਿਆ ਹੈ। ਅਸੀ ਆਪਣੇ ਦੇਸ਼ ਦੇ ਅਜ਼ਾਦੀ ਘੁਲਾਟੀਆਂ ਨੂੰ ਸਲਾਮ ਕਰਦੇ ਹਾਂ ਅਤੇ ਸਾਡਾ ਦੇਸ਼ ਹਮੇਸ਼ਾਂ ਲਈ ਉਹਨਾ ਦਾ ਰਿਣੀ ਰਹੇਗਾ।ਇਸ ਸ਼ੁਭ ਅਵਸਰ ਤੇ ਬਾਬਾ ਫਰੀਦ ਸੁਸਾਇਟੀ ਸਰੀ ਬੀ .ਸੀ. ਕੈਨੇਡਾ ਅਤੇ ਕ੍ਰਿਸ਼ਨਾ ਵੰਤੀ ਸੇਵਾ ਸੁਸਾਇਟੀ (ਰਜਿ:) ਫਰੀਦਕੋਟ ਵੱਲੋਂ ਬੱਸ ਸਟੈਂਡ ਫਰੀਦਕੋਟ ਵਿਖੇ ਬਣਾਏ ਗਏ ਪਾਰਕ ਵਿੱਚ 26 ਗੁਲਾਬ ਦੇ ਬੂਟੇ ਲਗਾਏ ਗਏ।ਸ਼੍ਰੀ ਸੁਰੇਸ਼ ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਕਿਸੇ ਬੱਸ ਸਟੈਂਡ ਵਿੱਚ ਬਣਿਆ ਇਹ ਪਹਿਲਾ ਪਾਰਕ ਹੈ ਜਿੱਥੇ ਪ੍ਰਦੂਸ਼ਣ ਤੇ ਕਾਬੂ ਪਾਉਣ ਲਈ ਵੱਖ ਵੱਖ ਕਿਸਮ ਦੇ ਬੂਟੇ ਦੋਵੇਂ ਸੁਸਾਇਟੀਆ ਵੱਲੋਂ ਲਗਾਏ ਗਏ ਹਨ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਏ ਐਸ ਆਈ ਲਖਵਿੰਦਰ ਸਿੰਘ, ਜੀਤ ਸਿੰਘ ਸਿੱਧੂ,ਗੁਰਪਿਆਰ ਸਿੰਘ,ਅੰਮ੍ਰਿਤਪਾਲ ਸਿੰਘ,ਬੂਟਾ ਸਿੰਘ,ਹਰਜਿੰਦਰ ਸਿੰਘ,ਰਾਮ ਸਿੰਘ, ਕਲਿਆਣ ਸਿੰਘ, ਸੀਤਾ ਰਾਮ,ਗੁਨਤਾਸ ਸਿੰਘ,ਅਮਰਜੀਤ ਸਿੰਘ,ਗੁਰਜੀਤ ਸਿੰਘ,ਬਲਵਿੰਦਰ ਸਿੰਘ,ਰਾਜੂ ਸਿੰਘ ,ਜਸਵੰਤ ਸਿੰਘ,ਗੁਰਪ੍ਰੀਤ ਸਿੰਘ।